ਪੰਨਾ:ਜ਼ਫ਼ਰਨਾਮਾ ਸਟੀਕ.pdf/112

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੭੮) (੭੪) ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ । ਕਿ ਬਾਕੀ ਬਿਮਾਂਦਹ ਅਮਤ ਪੇਚੀਦਹ ਮਾਗ (۴۴) چباشد که چون سنگاں کشتی چاک که باقی بمانده است پیچیده مار ਚਿਹਾ = ਕੀ, ਕਿਆ ਸ਼ਦ = ਹੋਇਆ ਕਿ = ਜੋ = ਚੂੰ = ਜੇ, ਅਗਰ ਬਚਗਾਂ = ਬੱਚੇ ਦਾ ਬਹੁ ਬਚਨ ਅਰਥਾਤ ਬੱਚੇ ਕੁਸ਼ਤਹ = ਮਾਰੇ ਚਾਰ - ਚਾਰ ੪ ਕਿ = ਅਜੇ, ਹੁਣ ਤਕ ਬਾਕੀ = ਪਿਛੇ ਬਿਮਾਂਦਹ ਅਸਤ = ਰਹਿੰਦਾ ਹੈ ਪੇਚੀਦਹ-ਪੇਚਦਾਰ, ਕੁੰਡਲੀਆਂ ਭਾਵ ਜ਼ਹਿਰੀ ਮਾਰ = ਸੱਪ ਅਰਥ ਕੀ ਹੋਇਆ ੭ ਜੇ ਤੂੰ ਚਾਰ ਬੱਚਿਆਂ ਨੂੰ ਮਾਰ ਦਿਤਾ, ਅਜੇ ਜ਼ਹਿਰੀ ਸੱਪ ਬਾਕੀ ਰਹਿ ਗਿਆ ਹੈ। ! ਭਾਵ ਹੇ ਔਰੰਗਜ਼ੇਬ ! ਕੀ ਹੋਇਆ ਜੇ ਤੈਂ ਸਾਡੇ ਚਾਰ ਬੱਚੇ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤੇ ਸਿੰਘ ਨੂੰ ਮਾਰ ਦਿਤਾ ਤੂੰ ਇਨਾਂ ਨੂੰ ਮਾਰਕੇ ਖੁਸ਼ੀ ਨਾਂ ਜਿਤਾ ਅਤੇ ਬੇਫਿਕਰ ਨਾਂ ਹੋ ਅਜੇ ਜ਼ਹਿਰੀ ਸੱਪ ਅਰਥਾਤ ਖਾਲਸਾ ਸਾਡਾ ਪੰਜਵਾਂ ਭਜੰਗੀ ਬਾਕੀ ਹੈ ਜਿਸਨੇ ਤੇਰੇ ਜੁਲਮ ਦਾ ਬਦਲਾ ਤੈਂਨੂੰ ਤੇ ਤੇਰੀ ਨਸਲ ਦੇਣਾਂ ਹੈ ।