ਪੰਨਾ:ਜ਼ਫ਼ਰਨਾਮਾ ਸਟੀਕ.pdf/105

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੭੧ ) (੬੭) ਕਿ ਓ ਬੇਮੁਹਾਬਸਤ ਸ਼ਾਹਨਸ਼ਾਹ ਜ਼ਮੀਨੋ ਜ਼ਮਾਂ ਰਾ ਹਮੇੰ ਪਾਦਸ਼ਾਹ। (4) که او بے محاب است شایان شاه - زمین و زمان کا سیموں بادشاہ fã = À ਓ-ਓਹ ਜ਼ਮੀਨ = ਪ੍ਰਿਥਵੀ ਜ਼ਮਾਂ = ਆਸਮਾਨ, ਸਮਾਂ ਬੇਮੁਹਾਬਸਤ=ਬੇ ਮੁਹਾਬ-ਅਸਤ ' ਰ = ਦਾ ਡਰ-ਰਹਿਤ, ਬੇਡਰ, | ਹਮੂੰ = ਸਭ, ਸਰਬਤ ਨਿਰਭੈ ਹੈ ਪਾਦਸ਼ਾਹ = ਬਾਦਸ਼ਾਹ, ਸ਼ਾਹਨਸ਼ਾਹ = ਬਾਦਸ਼ਾਹਾਂ ਦਾ ਬਾਦਸ਼ਾਹ ਮਹਾਰਾਜਾ ਅਰਥ ਓਹ ਬਾਦਸ਼ਾਹਾਂ ਦਾ ਬਾਦਸ਼ਾਹ ਬੇਡਰ ਹੈ, ਪ੍ਰਿਥਵੀ ਅਤੇ ਆਸਮਾਨ ਸਭ ਦਾ ਬਾਦਸ਼ਾਹ ਹੈ। ਭਾਵ ਹੇ ਔਰੰਗਜ਼ੇਬ ! ਅਕਾਲ ਪੁਰਖ ਬਾਦਸ਼ਾਹਾਂ ਦਾ ਬਾਦਸ਼ਾਹ ! ਹੈ ਅਰ ਫੇਰ ਓਹ ਕੇਹੋ ਜੇਹਾ ਹੈ ਕਿ ਉਸਨੂੰ ਕਿਸੀ ਦਾ ਡਰ ਨਹੀਂ, ਚਾਹੇ ਤੂੰ ਭੀ ਆਪਣੇ ਆਪਨੂੰ ਸ਼ਹਿਨਸ਼ਾਹ ਕਹਲਾਉਂਦਾ ਹੈਂ ਪਰ ਤੈਨੂੰ ਹਜ਼ਾਰ ਕਾਰ ਦਾ ਡਰ ਹੈ ਜਿਸ ਡਰ ਦਾ ਮਾਰਿਆ ਤੂੰ ਇਕ ਅਸਥਾਨ ਵਿਖੇ ਆਰਾਮ ਨਾਲ ਨਹੀਂ ਬੈਠ ਸਕਦਾ, ਫੇਰ ਤੂੰ ਇਕ ਮਰਨ ਵਾਲਾ ਬੰਦਾ ਹੈਂ ਪਰ ਓਹ ਅਕਾਲ ਪੁਰਖ ਪ੍ਰਿਥਵੀ ਅਤੇ ਅਕਾਸ਼ ਅਰਥਾਤ ਲੋਕ ਲੋਕ ਸਭ ਦਾ ਸੱਚਾ ਬਾਦਸ਼ਾਹ ਹੈ ਜਿਸਦਾ ਰਾਜ ਕਿਸੀ ਸਮੇਂ ਵਿਖੇ ਭੀ ਜਾਣ ਵਾਲਾ ਨਹੀਂ ਹੈਂ॥