ਪੰਨਾ:ਜ਼ਫ਼ਰਨਾਮਾ ਸਟੀਕ.pdf/104

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(50) (੬੬) ਤੂ ਗਾਫ਼ਲ ਮਸ਼ਉ ਮਰਦ ਯਜ਼ਦਾਂ ਸ਼ਨਾ ਕਿ ਓ ਬੇ ਨਿਯਾਜ਼ ਅਸਤ ਓ ਬੇ ਸਪਾਸ ॥ تو غافل نشو مرد یزدان شناس که او بے نیاز است اور بے پلاس ਤ = ਤੂੰ ਕਿ = ਜੋ = ਗਾਫ਼ਲ - ਬੇ ਖਬਰ, ਨਚਿੰਤ ਮਸ਼ਉ = ਨਾਂ ਹੋ ਓ = ਓਹ ਬੇ ਨਿਯਾਜ਼ = ਬੇ-ਨਿਆਜ਼, ਮਰਦ = ਆਦਮੀ ( ਇਹ ਬੇ ਲੋੜ ਸੰਬੋਧਨ ਲਈ ਆਯਾ | ਅਸਤ = ਹੈ ਹੈ, ਹੇ ਭਾਈ) ਓ = ਓਹ ਯਜ਼ਦਾਂ = ਵਾਹਿਗੁਰੂ ਸ਼ਨਾਸ = ਪਹਿਚਾਣ, ਜਾਨ ਬੇਸਪਾਸ = ( ਬੇ-ਸਪਾਸ ) ਬਿਨਾ-ਧਨ੍ਯਵਾਦ, ਬੇਖੁਸ਼ਾਮਦ ਅਰਥ ਹੇ ਭਾਈ ! ਤੂੰ ਨਿਸਚਿੰਤ ਨਾਂ ਹੋ, ਤੇ ਵਾਹਿਗੁਰੂ ਨੂੰ ਜਾਣ, ਕਿਉਂਕਿ ਓਹ ਬੇਲੋੜ ਹੈ, ਅਤੇ ਧਨ੍ਯਵਾਦ ਤੋਂ ਰਹਿਤ ਹੈ। ਭਾਵ ਹੇ ਔਰੰਗਜ਼ੇਬ | ਤੂੰ ਬੇ ਫਿਕਰ ਹੋਕੇ ਹੋਰਨਾਂ ਨੂੰ ਨਾ ਮਾਰ ਉਸ ਵਾਹਿਗੁਰੂ ਨੂੰ ਪਛਾਣ ਕਿਉਂਕਿ ਉਸ ਅਕਾਲ ਪੁਰਖ ਨੂੰ ਕਿਸੇ ਦੀ ਲੋੜ ਨਹੀਂ ਹੈ, ਅਰਥਾਤ ਉਸ ਵਾਹਿਗੁਰੂ ਨੂੰ ਇਹ ਖਯਾਲ ਨਹੀਂ ਹੈ ਕਿ ਮੈਨੂੰ ਔਰੰਗਜ਼ੇਬ ਕੋਈ ਚੀਜ਼ ਦੇਵੇਗਾ-ਜੇ ਤੂੰ ਇਹ ਆਖੇਂ ਕਿ ਮੈਂ ਉਸਦੀ ਬੰਦਗੀ ਕਰਦਾ ਹਾਂ ਤੂੰ ਖਿਆਲ ਰੱਖ,ਓਹ ਧਵਾਦ ਤੋਂ ਰਹਿਤ ਹੈ ਭਾਵ ਉਸਦਾ ਕੋਈ ਭੀ ਪੁਰਸ਼ ਧਨਵਾਦ ਨਹੀਂ ਕਰ ਸਕਦਾ ਹੈ ਫੇਰ ਤੂੰ ਕਿਆ ਚੀਜ਼ ਹੈਂ ਅਤੇ ਅਕਾਲ ਪੁਰਖ ਕਿਸੇ ਦੀ ਖੁਸ਼ਾਮਦ ਨਹੀਂ ਚਾਹੁੰਦਾ ਹੈ ।