ਇਹ ਸਫ਼ਾ ਪ੍ਰਮਾਣਿਤ ਹੈ

ਹਰ ਇਕ ਆਪੇ ਵਿਚ ਗ਼ਲਤਾਨ!
ਗੋਲਗੱਪਿਆਂ ਲਾਈ ਬਹਾਰ!
ਆਲੂ, ਛੋਲੇ, ਭੱਲੇ ਤਿਆਰ!
ਖੱਟੇ ਮਿੱਠੇ ਫਲ ਬੇਅੰਤ!
ਲੱਗੇ ਲੂਣ, ਸੁਆਦ ਅਨੰਤ!
ਚਾਹ ਦੀ ਕੋਈ ਪਿਆਲੀ ਪੀਂਦਾ,
ਕੋਈ ਵੇਖ ਵੇਖ ਕੇ ਜੀਂਦਾ,
ਕੋਈ ਚੱਟੇ ਲਿਬੜਿਆ ਪੱਤਾ!
ਅੱਖੀ ਡਿੱਠਾ ਮੈਂ ਕਲਕੱਤਾ!

ਇਕ ਮੈਂ ਹੋਰ ਅਜੂਬਾ ਤਕਿਆ-
ਮਸਾਂ ਮਸਾਂ ਮੈਂ ਡਿਗਣੋ ਬਚਿਆ-
ਤੱਕੀ ਇੱਕ ਦੁਮੰਜ਼ਲੀ 'ਬੱਸ',
ਰਿਹਾ ਨ ਆਪ ਉੱਤੇ ਵੱਸ,
ਵੇਖ ਵੇਖ ਬੁੱਧੀ ਚਕਰਾਵੇ,
ਬਿਲਡਿੰਗ ਦੀ ਬਿਲਡਿੰਗ ਪਈ ਜਾਵੇ!
ਡ੍ਰੈਵਰ ਦੇਖੇ ਬੜੇ ਕਮਾਲ!
ਚਿਹਰਿਆਂ ਉੱਤੇ ਭਖਣ ਜਲਾਲ!
ਲੱਖਾਂ ਦੀ ਹੋ ਜਾਵੇ ਭੀੜ
ਨਿਕਲ ਜਾਣ ਭੀੜਾਂ ਨੂੰ ਚੀਰ!
ਵਟ ਤੇ ਵਟ ਮੁੱਛਾਂ ਨੂੰ ਦਿੱਤਾ!
ਅੱਖੀਂ ਡਿੱਠਾ ਮੈਂ ਕਲਕੱਤਾ!

ਦਿਨ ਵੇਲੇ ਵੀ ਗਹਿਮਾ ਗਹਿਮ,
ਰਾਤੀਂ ਉਸਤੋਂ ਵਧ ਕੇ ਹੁੰਮ!
ਬਿਜਲੀ ਦਾ ਏਡਾ ਪਾਸਾਰ-

-੬੯-