ਇਹ ਸਫ਼ਾ ਪ੍ਰਮਾਣਿਤ ਹੈ



ਮਿਠੀਆਂ ਦੋ ਗੋਲੀਆਂ

ਰਾਣੀ, ਖਾ ਲੈ ਗੋਲੀਆਂ ਦੋ!

ਇਕ ਦਾ ਚਿੱਟਾ ਰੰਗ ਨੀ ਰਾਣੀ,
ਇਕ ਦਾ ਚਿੱਟਾ ਰੰਗ!
ਜਿਉਂ ਮੇਰਾ ਦਿਲ ਸਾਫ਼ ਬਲੌਰੀ
ਚਿੱਟਾ ਦੁਧ ਨਿਸ਼ੰਗ!
ਪਯਾਰ ਦਾ ਭਰਿਆ ਨਿਰਮਲ
ਦਿਲ ਨੀ,
ਜਿਵੇਂ ਪਹਾੜੀਂ ਬਰਫ਼!
ਨਿਰਛਲ ਤੇ ਨਿਰਕਪਟ ਰਾਣੀਏ,
ਭਰੀ ਪਈ, ਇਕ ਤੜਫ਼!
ਪਿਘਲ ਪਿਘਲ ਕੇ ਵਗਦਾ ਜਾਵੇ
ਬਰਫ਼ਾਨੀ ਦਰਿਆ!
ਦੁਨੀਆ ਭਾਣੇ ਵਹਿਣ ਅਰੁਕਵਾਂ
ਵਹਿੰਦਾ ਦਿਲ ਮੇਰਾ!

-੬੨-