ਇਹ ਸਫ਼ਾ ਪ੍ਰਮਾਣਿਤ ਹੈ

ਸਾਡੀ ਅਕਲ

ਕਾਕਾ ਸਾਂ ਨਿੱਕਾ ਜਿੰਨਾ, ਬੇਅਕਲ ਤੇ ਸ਼ਦਾਈ।
ਦੇਖੀ ਨਹੀਂ ਸੀ ਜਗ ਦੀ ਉਤਰਾਈ ਜਾਂ ਚੜ੍ਹਾਈ।
ਮਿੱਟੀ ਘੱਟੇ ’ਚ ਰਲਣਾ, ਜਾਂ ਕਰਦੇ ਘੋਲ ਰਹਿਣਾ।
ਘਰ ਤੋਂ ਨ ਦੂਰ ਜਾਣਾ, ਬਸ ਘਰ ਦੇ ਕੋਲ ਰਹਿਣਾ।
ਦਿਨ ਰਾਤ ਨਚਣਾ ਟਪਣਾ, ਪਰ ਮਦਰਸੇ ਨ ਜਾਣਾ।
ਕਰਨੀ ਸਦਾ ਬੇਅਕਲੀ, ਮੂਰਖ ਸਾਂ ਮੈਂ ਅਞਾਣਾ।

ਇਕ ਹੋਰ ਹੈਸੀ ‘ਮ੍ਹਾਜਾ’, ਮੇਰੇ ਹੀ ਵਰਗਾ ਭੌਂਦੂ।
ਮੇਰੀ ਸੀ ਅਲ ‘ਝੱਲਾ’, ਉਹਦੀ ਸੀ ਅਲ ‘ਰੋਂਦੂ’।
ਉਹ ਵੀ ਸੀ ਮੇਰੇ ਵਾਂਗੂੰ ਮਿੱਟੀ 'ਚ ਰੁਲਦਾ ਰਹਿੰਦਾ।
ਰਹਿੰਦਾ ਸੀ ਨਾਲ ਮੇਰੇ, ਵਖਰਾ ਕਦੇ ਨਾ ਬਹਿੰਦਾ।
ਉਹ ਸਾਡੇ ਘਰ ਸੀ ਆਉਂਦਾ, ਮੈਂ ਉਹਨਾ ਘਰ ਸੀ ਜਾਂਦਾ।
ਦੋਹਾਂ ਦਿਲਾਂ 'ਚ ਹੈਸੀ ਵਸਿਆ ਪਿਆਰ ਸਾਂਝਾ।
ਜਦ ਉਹ ਸੀ ਰੋਟੀ ਖਾਂਦਾ, ਮੈਂ ਖੋਹ ਕੇ ਨਸ ਜਾਂਦਾ।

-੫੭-