ਇਹ ਸਫ਼ਾ ਪ੍ਰਮਾਣਿਤ ਹੈ

ਵੇਲ ਵੇਲ ਕੇ
ਥੱਪ ਥੱਪ ਕੇ
ਤਿੰਨ ਕੌਲੀਆਂ
ਪਤਲੇ ਪਤਲੇ ਥਲਿਆਂ ਵਾਲੀਆਂ
ਬੜੀਆਂ ਰੀਝਾਂ ਨਾਲ ਬਣਾਈਆਂ!

ਫਿਰ ਤਿੰਨਾ ਨੇ
ਆਪੋ ਅਪਣੀ ਕੌਲੀ
ਹੱਥਾਂ ਉੱਤੇ ਰਖ ਕੇ,
“ਆਕਾ ਬਾਕਾ
“ਚਿੜੀ ਚਿੜਾਕਾ
“ਨਾਈਆਂ ਦੇ ਘਰ
“ਕਾਲੀ ਕੁੱਤੀ,
“ਸਾਡੇ ਵਿਹੜੇ
“ਬੀਬਾ ਕਾਕਾ!"
ਕਹਿ ਕੇ, ਭੁੰਞੇ ਚਾ ਪਟਕਾਈਆਂ
ਵਾਰੋ ਵਾਰੀ ਤਿੰਨੇ ਕੌਲੀਆਂ!



ਮੈਨੂੰ ਓਦੋਂ ਯਾਦ ਆ ਗਿਆ:-
ਮਾਂ ਅਪਣੀ ਦਾ- 'ਕਾਕਾ ਬਾਕਾ',
ਫੇਰ 'ਜਵਾਨੀ',
ਫੇਰ 'ਬੁਢੇਪਾ',
ਤਿੰਨੇ ਕੌਲੀਆਂ....................!

-੫੪-