ਇਹ ਸਫ਼ਾ ਪ੍ਰਮਾਣਿਤ ਹੈ



ਨਿਸ਼ਾਨਾ ਸੀ ਤੇ

ਰਬ ਨੂੰ:—

ਓ ਮਸਜਿਦ ਦੇ ਮਾਲਿਕ! ਓ ਮੰਦਰ ਦੇ ਵਾਸੀ!
ਓ ਗਿਰਜੇ ਦੇ ਦਿਓਤੇ! ਓ ਹਿਰਦੇ ਨਿਵਾਸੀ!!
ਓ ਨਿਰਵੈਰ ਸ਼ਕਤੀ! ਓ ਨਿਰਭੌ ਸੁਆਮੀ!!
ਓ ਕੁਦਰਤ ਦੇ ਕਾਦਰ! ਓ ਹਰਕਤ ਰੂਹਾਨੀ!!
ਬੜੀ ਇੱਕ ਗੁੰਝਲ ਅਨੋਖੀ ਪਈ ਏ!
ਮੇਰੀ ਅਕਲ ਸਮਝਣ ਤੋਂ ਕਾਸਰ ਰਹੀ ਏ!
ਤੂੰ ਦੁਨੀਆ ਬਣਾਈ, ਤੇ ਖ਼ਲਕਤ ਰਚਾਈ!
ਤੂੰਹੇਂ ਮੌਤ ਭੇਜੀ, ਤੂੰਹੇਂ ਜਾਨ ਪਾਈ!!
ਤੇਰੇ ਹੁਕਮ ਵਿਚ ਸਾਰਾ ਸੰਸਾਰ ਚਲਦੈ!
ਤੇਰੇ ਹੁਕਮ ਤੋਂ ਬਾਹਰ ਪੱਤਾ ਨ ਹਿਲਦਾ!
ਜਦੋਂ ਕਿਧਰੇ ਸ਼੍ਰਿਸ਼ਟੀ ਏ ਗ਼ਰਕਣ ਤੇ ਆਈ,
ਤਾਂ ਅਵਤਾਰ ' ਬਣ ਕੇ ਤੇਰੀ ਰੂਹ ਧਾਈ!
ਤੂੰਹੇਂ ਆ ਕੇ ਈਸਾਈਅਤ ਨੂੰ ਫੈਲਾਇਆ!
ਤੂੰਹੇਂ ਆ ਕੇ ਵੇਦਾਂ ਦਾ ਚਰਚਾ ਚਲਾਇਆ!
ਤੂੰਹੇਂ ਆ ਕੇ ਇਸਲਾਮ ਦੀ ਨੀਂਹ ਰੱਖੀ!
ਫੈਲਾਈ ਤੂੰਹੇਂ ਆ ਕੇ ਦੁਨੀਆ ਤੇ ਸਿੱਖੀ!

-੪੬-