ਇਹ ਸਫ਼ਾ ਪ੍ਰਮਾਣਿਤ ਹੈ

ਬਾਰੀ ਵਿਚ ਬੈਠੀਏ ਨੀ!

ਹਉਕਿਆਂ ਨੂੰ ਦਬ ਦਬ,
ਹਸਰਤਾਂ ਨੂੰ ਨਪ ਨਪ,
ਵਲਵਲੇ ਨੂੰ ਮਾਰ ਮਾਰ,
ਹਿਜਰ ਵਿਚ ਤਪ ਤਪ,
ਕਾਨੇ ਵਾਂਗ ਸੁਕ ਸੁਕ,
ਵਿਚੇ ਵਿਚ ਮੁਕ ਮੁਕ,
ਜੀਭ ਨੂੰ ਸਮੇਟੀਏ ਨੀ!
ਬਾਰੀ ਵਿਚ ਬੈਠੀਏ ਨੀ।

-੪੦-