ਹਾਏ, ਹੁਣ ਪੱਬਰ ਹੋ ਗਈਆਂ! ਕਰੜੀਆਂ ਜਿਵੇਂ ਚਟਾਨ! ਨਾ ਉਹ ਰਸ, ਨਾ ਸੀਤ, ਨ ਨਰਮੀ, ਨਿਕਲ ਗਈ ਜਿੰਦ ਜਾਨ! ਲੁਛ ਲੁਛ ਸਹਿਕ ਰਿਹਾ ਹਾਂ ਚਿਰ ਤੋਂ, ਬੀਤ ਗਏ ਕਈ ਕਾਲ! ਪਰ ਹੋਈਆਂ ਸੁਰਜੀਤ ਨ ਮੁੜ ਉਹ ਦੋ ਬੁਲ੍ਹੀਆਂ ਅਤ ਲਾਲ! ਹਸਨਾ ਦੇ ਰਖਵਾਲ!
-੩੬-