ਇਹ ਸਫ਼ਾ ਪ੍ਰਮਾਣਿਤ ਹੈ

ਖ਼ੂਨੀ ਹਥ

ਗੋਰੇ ਗੋਰੇ ਰੰਗ ਦਾ ਹਥ ਇਕ ਫਿਰਦਾ ਸਾਡੇ ਵਿਹੜੇ!

ਨਿਕੇ ਨਿਕੇ ਬਾਲਾਂ ਦੀਆਂ ਸੰਘੀਆਂ ਨਪਦਾ,
ਭਰ-ਮੁਟਿਆਰਾਂ ਦੀਆਂ ਛਾਤੀਆਂ ਕਪਦਾ,
ਗਭਰੂਆਂ ਦਾਨਿਆਂ ਦੀ ਹਿੱਕ ਉਤੇ ਟਪਦਾ
ਕਢ ਕਢ ਗੇੜੇ!

ਚੁਲ੍ਹਿਆਂ ਦੀ ਅਗ ਵਿਚ ਪਾਣੀ ਛਿੜਕਾਉਂਦਾ,
ਵਿਹੜੇ ਵਿੱਚ ਸਤ ਸਤ ਕੰਧਾਂ ਉਸਰਾਉਂਦਾ,
ਇਕ ਇਕ ਠੀਕਰੀ ਤੋਂ ਖ਼ੂਨ ਕਰਵਾਉਂਦਾ,
ਛੇੜ ਐਸੀ ਛੇੜੇ!

-੧-