ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਤੱਖ ਦਿਸ ਪਿਆ ਹੈ। ਇਸੇ ਲਈ ਉਹ ਸਾਥੀ ਨੂੰ ਕਹਿੰਦਾ ਹੈ:

ਤੇਰੀ ਇਕ ਕੋਰੀ ਨਜ਼ਰ, ਬਸ ਤੇਰੀ ਇਕ ਘੂਰ ਜਹੀ
ਤੇਰੀ ਭਰਪੂਰ ਕਰਾਰੀ ਜਹੀ ਬਸ ਇਕ ਠੋਕਰ
ਤੇਰੀ ਬਦਬਖ਼ਤੀ ਤੇਰੇ ਸਾਹਮਣੇ ਲੈ ਚੁਰ ਪਈ
ਤੇਰੇ ਕਦਮਾਂ ਚ ਪਿਆ ਵੇਖ ਲੈ ਕੁਲ ਦੁਨੀਆ ਦਾ ਜ਼ਰ!

ਤੇ ਚੀਨ ਦੇਸ ਵਿਚ ਮਨੁਖਤਾ ਦੀ ਜਿਤ ਉਤੇ ਉਸਨੂੰ ਲਾਲੀਆਂ ਚੜਦੀਆਂ ਹਨ:

ਜੈ, ਆਜ਼ਾਦੀ ਦੀ ਜੰਗ ਦੇ ਸ਼ੌਚਾਈਆਂ ਦੀ ਜੈ!
ਜੈ, ਜਨਤਾ ਦੀ ਫ਼ੌਜ ਦੇ ਸਿਪਾਹੀਆਂ ਦੀ ਜੈ!

ਸੰਸਾਰ-ਵਿਆਪੀ ਘੋਲ ਨੂੰ ਉਸਨੇ ਤਕ ਲਿਆ ਹੈ। ਪਛਾਣ ਲਿਆ ਹੈ। ਏਸ ਘੋਲ ਦੇ ਦੌਰਾਨ ਵਿਚ ਉਸ ਉਪਰ ਕਈ ਕਸ਼ਟ ਪਏ ਹਨ। ਉਹ ਦੇਖ ਰਿਹਾ ਹੈ ਕਿ ਦੁਨੀਆ ਦੇ ਪਦਾਰਥਾਂ ਦੀ ਵੰਡ ਕਾਣੀ ਹੋ ਰਹੀ ਹੈ। ਉਹ ਬਿੱਲੀਆਂ ਨੂੰ ਸਾਮਰਾਜ ਬਾਂਦਰ ਦੀ ਚਤੁਰਾਈ ਤੋਂ ਖ਼ਬਰਦਾਰ ਹੋਣ ਲਈ ਕਹਿੰਦਾ ਹੈ (ਸਫ਼ਾ-੫੯)। ਕੁਝ ਲੋਕ ਹਾਕਮ ਜਮਾਤ ਵਲੋਂ ਦਿਤੀ ਗਈ ਨਾਮ ਮਾਤਰ ਰਿਆਇਤ ਉਤੇ ਸੰਤੁਸ਼ਟ ਹੋ ਜਾਂਦੇ ਹਨ, ਉਸਨੂੰ ਮਕਮਲ ਤੇ ਸੱਚੀ ਆਜ਼ਾਦੀ ਸਮਝ ਬੈਠਦੇ ਹਨ। ਪਰ ਮਨੁਖ ਉਹਨਾ ਦੀ ਝੂਠੀ ਆਜ਼ਾਦੀ ਦੇ ਤਲਿਸਮ ਨੂੰ ਤੋੜਦਾ ਤੇ ਸਹੀ ਆਜ਼ਾਦੀ ਦਾ ਖ਼ਾਕਾ ਉਲੀਕਦਾ ਹੈ (ਸਫ਼ਾ-੨੫) ਉਹ ਦੇਖ ਰਿਹਾ ਹੈ ਕਿ ਸਮਾਜ ਦੇ ਕਾਨੂੰਨ ਗ਼ਲਤ ਹਨ, ਜੀਵਨ ਦੇ ਕਾਨੂੰਨ ਗ਼ਲਤ ਹਨ। ਤੇ ਇਹਨਾ ਗਲਤ ਕਾਨੂੰਨਾ ਦੇ ਪੁੜਾਂ ਹੇਠ ਜਨਤਾ ਪੀਸੀ ਤੇ ਰੋਲੀ ਜਾ ਰਹੀ

-ਟ-