ਇਹ ਸਫ਼ਾ ਪ੍ਰਮਾਣਿਤ ਹੈ

ਸਕਦੇ ਹਨ? ਕੁਦਰਤ ਨੇ ਆਪਦੇ ਦਿਲ ਵਿਚ ਗ਼ਰੀਬ ਜਨਤਾ ਲਈ ਅਥਾਹ ਦਰਦ ਭਰ ਰਖਿਆ ਹੈ। ਆਪ ਦੇ ਸੀਨੇ ਅੰਦਰ ਸੱਚੀ ਤੇ ਉੱਚੀ ਸ਼ਾਇਰੀ ਨਿਤ ਕਰਵਟਾਂ ਲੈਂਦੀ ਹੈ।
ਇਸ ਪੁਸਤਕ ਵਿਚ ਪਾਠਕਾਂ ਨੂੰ ਕਈ ਵਿਸ਼ਿਆਂ ਪੁਰ ਲਿਖੀਆਂ ਕਵਿਤਾਵਾਂ ਮਿਲਣਗੀਆਂ। ਆਪਦੀ ਹਰ ਕਵਿਤਾ ਪੰਜਾਬ ਦੀ ਸਾਧਾਰਨ ਬੋਲੀ ਵਿਚ ਹੈ। ਇਸ ਸੰਗ੍ਰਹਿ ਦੀ ਪਹਿਲੀ ਕਵਿਤਾ ‘ਖ਼ੂਨੀ ਹਥ’ ਦੇਖਦੇ ਬਾਰ ਹੀ ਪ੍ਰੀਤਲੜੀ ਦੇ ਐਡੀਟਰ-ਇਨਚਾਰਜ ਸਰਦਾਰ ਨਵਤੇਜ ਸਿੰਘ ਵਲੋਂ ਆਪਨੂੰ ਇਕ ਪ੍ਰੇਮ-ਪਤ੍ਰਕਾ ਮਿਲੀ ਜਿਸ ਵਿਚ ਉਹਨਾਂ ਲਿਖਿਆ:
“..........ਤੁਹਾਡੀ ਕਵਿਤਾ ‘ਖ਼ੂਨੀ ਹਥ’........... ਬੜੀ ਹੀ ਕਾਮਯਾਬ ਕਿਰਤ ਹੈ-ਇਹਦੇ ਲਿਖਣ ਲਈ ਮੈਂ ਤੁਹਾਨੂੰ ਮੁਬਾਰਕਬਾਦ ਦੇਂਦਾ ਹਾਂ।”
ਇਸਦੇ ਨਾਲ ਹੀ ਇਕ ਹੋਰ ਪਤ੍ਰਕਾ ਵੀ ਆਈ ਜੋ ਪੰਜਾਬੀ ਦੇ ਉਘੇ ਅਗਾਂਹ-ਵਧੂ ਮਾਸਕ ਰਸਾਲਾ ‘ਸਵੇਰਾ’ ਵਲੋਂ ਸੀ। ਲਿਖਿਆ ਸੀ:
“ਕਵਿਤਾ ਬੜੀ ਸੋਹਣੀ ਹੈ.........ਹਰ ਲਿਹਾਜ਼ ਨਾਲ ਕਾਮਯਾਬ ਤੇ ਸਫਲ ਹੈ!”

ਹੋਰ ਵੀ ਕਈ ਕਵਿਤਾਵਾਂ ਦੀ ਕਾਮਯਾਬੀ ਉੱਤੇ ਪੰਜਾਬੀ ਦੇ ਉਘੇ ਉਘੇ ਵਿਦਵਾਨਾਂ ਵਲੋਂ ਪਸੰਸਾ-ਪਤ੍ਰ ਆਏ ਜਿਹਨਾ ਦਾ ਜ਼ਿਕਰ ਕਰਨੋ ਮੈਂ ਸੰਕੋਚ ਕਰਦਾ ਹਾਂ। ਆਪਦੀਆਂ ਕਵਿਤਾਵਾਂ ਪੰਜਾਬੀ ਦੇ ਹੋਰ ਉਘੇ ਰਸਾਲੇ ਤੇ ਅਖ਼ਬਾਰ ਨੇ ਅਪਣਾਈਆਂ ਹਨ।

-ਖ-