ਇਹ ਸਫ਼ਾ ਪ੍ਰਮਾਣਿਤ ਹੈ

ਪਾਣੀ ਦਾ ਗਲਾਸ

ਆਪਣੀ ਖਿੜਕੀ 'ਚ ਤੂੰ
ਰੱਖਿਆ ਕਰ ਰੋਜ਼ ਪਾਣੀ ਦਾ ਗਲਾਸ!

ਥੱਕਾ ਟੁੱਟਾ ਕੋਈ ਰਾਹੀ ਭਟਕਦਾ,
ਹੋ ਰਿਹਾ ਹਾਲੋਂ ਬੇਹਾਲ,
ਆ ਬੁਝਾ ਲੈਸੀ ਤੇਰੇ ਦਰ ਤੇ ਪਿਆਸ!
ਰੱਖਿਆ ਕਰ ਰੋਜ਼ ਪਾਣੀ ਦਾ ਗਲਾਸ!

ਲੜ ਰਹੇ ਧਰਤੀ ਦੇ ਲਾਲ!
ਤੋੜ ਸਰਮਾਏ ਦੇ ਜਾਲ-
ਕਰ ਰਹੇ ਜੋ ਜੰਗਬਾਜ਼ਾਂ ਨੂੰ ਨਿਢਾਲ,
ਜ਼ਿੰਦਗੀ ਨੂੰ ਰਹੇ ਜਿਵਾਲ!
ਬਣ ਕੇ ਮਾਸੂਮਾਂ ਦੀ ਢਾਲ,
ਸਾਂਭ ਰਹੇ ਫੁਟਦੇ ਖ਼ਿਆਲ!
ਰਾਕਸ਼ਾਂ, ਦੈਤਾਂ ਦੇ ਪੰਜੇ ਤੋੜਦੇ,
ਜ਼ਾਲਮਾਂ ਨੂੰ ਕੁਚਲਦੇ,
ਹੋ ਕੇ ਲਾਲੋ ਲਾਲ:

-੧੦੫-