ਇਹ ਸਫ਼ਾ ਪ੍ਰਮਾਣਿਤ ਹੈ

ਪੂਰਬ ਦੇ ਗਗਨਾ ਦੇ ਉੱਤੇ
ਰੰਗਣ ਚੜ੍ਹੀ ਮਹਾਨ!
ਚਾਰੇ ਪਾਸੇ ਲਾਲੀ ਲਾਲੀ
ਧਰਤੀ ਕੀ ਅਸਮਾਨ!
ਬਘਿਆੜਾਂ ਲਈ ਲਾਲ ਹਨੇਰੀ
ਆਈ ਮੌਤ ਸਮਾਨ!
ਪੈਸਿਫ਼ਿਕ, ਐਟਲਾਂਟਿਕ ਅੰਦਰ
ਟੁਭੀਆਂ ਪਏ ਲਗਾਣ!
ਸਾਗਰ ਦੀ ਤਹਿ ਤੀਕਰ ਮੂਰਖ
ਵੜ ਵੜ ਜਾਲ ਵਿਛਾਣ!
ਸੱਭੋ ਕੁਝ ਸਮੇਟੀ ਜਾਏ
ਪਰ ਇਹ ਲਾਲ ਤੁਫ਼ਾਨ!
ਭੁੱਖਾ ਹੈ ਇਨਸਾਨ!

-੧੦੪-