ਇਹ ਸਫ਼ਾ ਪ੍ਰਮਾਣਿਤ ਹੈ
ਲੋਕ ਚੜ੍ਹਦੇ
ਲੋਕ ਲਥਦੇ
ਟਿਕਣ ਦਾ ਨਹੀਂ ਸਵਾਲ ਵੇ,
ਲੋਕ ਲਥਦੇ!
ਲੋਕ ਮਿਲਦੇ
ਲੋਕ ਟੁਟਦੇ
ਬਝਣ ਦੀ ਨਹੀਂ ਮਜਾਲ ਵੇ,
ਲੋਕ ਟੁਟਦੇ!
ਗੱਡੀ ਰੁਕ ਗਈ
ਗੱਡੀ ਰੁਕ ਗਈ
ਇੱਕੋ ਹਝੋਕੇ ਦੇ ਨਾਲ ਵੇ,
ਗੱਡੀ ਰੁਕ ਗਈ!
ਘੜੀ ਚਲਦੀ
ਘੜੀ ਚਲਦੀ
ਟਿਕ ਟਿਕ ਟਿਕ ਟਿਕ ਚਾਲ ਵੇ,
ਘੜੀ ਚਲਦੀ!
-੯੯-