ਇਹ ਸਫ਼ਾ ਪ੍ਰਮਾਣਿਤ ਹੈ

ਖ਼ਾਲੀ ਕੋਈ ਰਾਹ ਨਹੀਂ ਏ,
ਬੰਦੇ ਦੀ ਕੋਈ ਜਾਹ ਨਹੀਂ ਏ
ਐਸੀ ਇਹ ਤਹਿਜ਼ੀਬ ਹੈ ਆਈ
ਸਭ ਦੀ ਇਸ ਨੇ ਮੱਤ ਭੁਆਂਈ
ਕੋਈ ਨ ਬਣਿਆ ਮੇਰਾ ਦਰਦੀ
ਮਿਲ ਗਈ ਮਿੱਟੀ ਵਿੱਚ ਬਜ਼ੁਰਗੀ!

ਹੁਣ ਇਕ ਹੋਰ ਸ਼ਟੱਲੀ ਜੰਮਿਐ
ਜਿਸ ਨੇ ਮਾਣ ਇਨ੍ਹਾਂ ਦਾ ਭੰਨਿਐ
ਉਹ ਵੀ ਭੌਂ ਤੇ ਪੈਰ ਨਹੀਂ ਧਰਦਾ
ਉਹ ਤੇ ਗੱਲਾਂ 'ਵਾ ਨਾਲ ਕਰਦੈ
ਮਾਂ ਦਾ ਬਣਿਐ ’ਵਾਈ ਜਹਾਜ਼
ਨਿਕੇ ਵਡੇ ਦਾ ਨਹੀਂ ਲਿਹਾਜ਼
ਜੰਗਲ, ਰੇਤੜ, ਨਦੀ, ਪਹਾੜ
ਸਭ ਨੂੰ ਦਿੱਤਾ ਓਸ ਲਿਤਾੜ
ਹੋਣ ਏਥੇ, ਹਣ ਨਜ਼ਰ ਨ ਆਵੈ
ਵਾਂਗ ਛਲੇਡੇ ਝਟ ਲੁਕ ਜਾਵੇ
ਉਡ ਕੇ ਐਸਾ ਸ਼ੋਰ ਮਚਾਵੇ
ਸਾਰੀ ਧਰਤੀ ਤਾਈਂ ਕੰਬਾਵੇ
ਧਰਤੀ ਨੇ ਹੀ ਉਸ ਨੂੰ ਜਣਿਆ
ਪਰ ਉਹ ਮਾਂ ਦਾ ਵੀ ਨਹੀਂ ਬਣਿਆ
ਮਾਂ 'ਤੇ ਐਸੇ ਬੰਬ ਵਰ੍ਹਾਉਂਦੈ
ਸੀਨਾ ਛੇਕੋ ਛੇਕ ਬਣਾਉਂਦੇ
ਪੰਛੀਆਂ ਵਾਂਗੂੰ ਲਾਏ ਉਡਾਰੀ
ਗਾਂਹਦਾ ਫਿਰਦੈ ਦੁਨੀਆ ਸਾਰੀ
ਸ਼ਰਮ-ਤਿਆਗੀ ਹੋਇਆ ਫਿਰਦੈ

-੯੩-