ਇਹ ਸਫ਼ਾ ਪ੍ਰਮਾਣਿਤ ਹੈ

ਹੋਇਆ ਨੰਗ ਇਨ੍ਹਾਂ ਤੋਂ ਹਾਂ ਮੈਂ
ਇਹਨਾ ਮੈਨੂੰ ਬਹੁਤ ਸਤਾਇਆ
ਜੀਉਂਦੇ ਨੂੰ ਹੀ ਮਾਰ ਮੁਕਾਇਆ
ਪਿੰਡਾਂ ਵਿਚ ਕੁਝ ਥਾਂ ਸੀ ਮੇਰੀ
ਉਹ ਵੀ ਇਹਨਾ ਨੇ ਆ ਘੇਰੀ
ਤੁੜੀ, ਚੌਲ, ਕਣਕ ਦੇ ਬੋਰੇ
ਢੋਂਦਾ ਸਾਂ ਜਦ ਬੰਦਾ ਲੋੜੇ
ਦੋ ਵੇਲੇ ਢਿਡ ਭਰ ਜਾਂਦਾ ਸੀ
ਏਦਾਂ ਹੀ ਝਟ ਲੰਘ ਜਾਂਦਾ ਸੀ।
ਇਹਨਾ ਵਣਜ ਵਧਾ ਦਿੱਤਾ ਏ
ਮੇਰਾ ਕਦਰ ਘਟਾ ਦਿੱਤਾ ਏ
ਵਧ ਗਈ ਇਤਨੀ ਬੇਹਯਾਈ
ਵਡਿਆਂ ਦੀ ਸਭ ਸ਼ਰਮ ਵੰਜਾਈ
ਨਿਕਲ ਨਿਕਲ ਸੜਕਾਂ ਤੇ ਭੱਜਣ
ਫ਼ੈਸ਼ਨ-ਪੁਟੀਆਂ ਸਿਰ ਨਾ ਕੱਜਣ
ਧੌਲਾ ਝਾਟਾ, ਖੇਹ ਖ਼ਰਾਬ
ਵਿੱਚ ਬਜ਼ਾਰਾਂ ਪੀਣ ਸ਼ਰਾਬ*
ਰਾਹ ਵਿਚ ਜਦ ਮੈਂ ਤੁਰਦਾ ਹੋਵਾਂ
ਮੈਥੋਂ ਵੀ ਲੰਘ ਜਾਣ ਅਗਾਹਾਂ
ਮੇਰਾ ਕੋਈ ਲਿਹਾਜ਼ ਨਹੀਂ ਏ
ਮੇਰਾ ਕੋਈ ਮੁਥਾਜ ਨਹੀਂ ਏ
ਮੈਨੂੰ ਆਖਣ, 'ਗਾਂਹ ਜਾ, 'ਗਾਂਹ ਜਾ,
ਕਿੱਥੋਂ ਆ ਗਿਆ ਬੁਢਾ ਬਾਬਾ!
ਅੱਜ ਕੱਲ ਦੀਆਂ ਰੰਨਾ ਨਾਰਾਂ
ਘੁੰਮਦੀਆਂ ਫਿਰਦੀਆਂ ਵਿੱਚ ਬਜ਼ਾਰਾਂ

*ਪਟਰੋਲ ਲੈਣਾ।

-੯੨-