ਇਹ ਸਫ਼ਾ ਪ੍ਰਮਾਣਿਤ ਹੈ

ਜਾਬਰਾਂ ਨੂੰ ਵੰਗਾਰਦੀ ਹੈ: 'ਅਮਰ ਮੇਰੀ ਹਸਤੀ, ਮੈਂ ਮਰ ਹੀ ਨਹੀਂ ਸਕਦਾ!
ਕੁਝ ਲੋਕ ਆਪਨੂੰ ਵੀ ਗੁਰਬਖ਼ਸ਼ ਸਿੰਘ (ਪ੍ਰੀਤਲੜੀ) ਵਾਂਗ ਕਾਫ਼ਰ ਠਹਿਰਾਉਂਦੇ ਹਨ। ਇਕ ਵਾਰੀ ਇਕ ਧਰਮ-ਅਸਥਾਨ ਦੇ ਪ੍ਰਬੰਧਕ ਆਪ ਕੋਲ ਚੰਦਾ ਲੈਣ ਆਏ। ਆਪਨੇ ਪੁਛਿਆ, “ਚੰਦਾ ਕਸ ਵਾਸਤੇ ਉਗਰਾਹਿਆ ਜਾ ਰਿਹਾ ਏ?” ਉੱਤਰ ਮਿਲਿਆ, “ਗੁਰਦੁਆਰੇ ਦੀ ਇਮਾਰਤ ਵਾਸਤੇ” ਆਪਨੇ ਕਿਹਾ, “ਲੋਕ ਗੁਰਦੁਆਰਿਆਂ ਵਿਚ ਇੱਟਾਂ ਪਥਰਾਂ ਦੀਆਂ ਆ ਆ ਕੇ ਮੁਠੀਆਂ ਭਰਦੇ ਹਨ। ਇੱਟਾਂ ਪਥਰਾਂ ਦੀ ਪੂਜਾ ਦਾ ਕੀ ਫ਼ਾਇਦਾ? ਇਸ ਪੈਸੇ ਨਾਲ ਗਰੀਬ ਭੁੱਖੀ ਜਨਤਾ ਦੇ ਢਿਡ ਭਰਨ ਦਾ ਕੋਈ ਵਸੀਲਾ ਕਿਉਂ ਨਹੀਂ ਬਣਾਇਆ ਜਾ ਰਿਹਾ?” ਉਹਨਾ ਭੱਦਰ ਪੁਰਸ਼ਾਂ ਨੂੰ ਅੱਗੋਂ ਕੋਈ ਜਵਾਬ ਨਾ ਅਹੁੜਿਆ ਤੇ ਚੁਪ ਕੀਤੇ ਮੁੜ ਗਏ। ਇਸਦੇ ਬਾਦ੍ਹ ਕਈਆਂ ਦੀ ਜ਼ਬਾਨੀ ‘ਖ਼ਾਕ’ ਹਰਾਂ ਦੇ ਨਾਸਤਕ ਹੋਣ ਦੀ ਚਰਚਾ ਸੁਣੀ ਗਈ।
‘ਖ਼ਾਕ’ ਹੁਰਾਂ ਦੀ ਜ਼ਿੰਦਗੀ ਵਿਚ ਕਈ ਉਤਾਰ ਚੜ੍ਹਾਓ ਆਉਣ ਪੁਰ ਸਗੋਂ ਆਪਦੇ ਅੰਦਰ ਵਧੇਰੇ ਦ੍ਰਿੜ੍ਹਤਾ ਆਉਂਦੀ ਗਈ।

ਆਪ ਬੜੇ ਖ਼ਸ਼-ਤਬੀਅਤ ਹਨ, ਪਰ ਦੇਖਣ ਵਾਲਾ ਆਪਦੇ ਚਿਹਰੇ ਤੋਂ ਇਹ ਅੰਦਾਜ਼ਾ ਨਹੀਂ ਲਾ ਸਕਦਾ। ਆਪ ਦਿਨ ਦਾ ਕੁਝ ਹਿੱਸਾ ਬਚਿਆਂ ਨਾਲ ਖੇਡਣ ਕੁਦਣ ਵਿਚ ਬਿਤਾਂਦੇ ਹਨ। ਨਿਕੇ ਨਿਕੇ ਬਚਿਆਂ ਨੂੰ ਆਪ ਕਈ ਤਰ੍ਹਾਂ ਦੀਆਂ ਖੇਡਾਂ ਖਿਡਾਉਂਦੇ, ਤੇ ਕਦੀ ਕਦੀ ਕੁਝ ਦਿਨ ਲਈ ਉਹਨਾ ਨੂੰ ਨਾਲ ਲੈ

-ੲ-