ਪੰਨਾ:ਜਨਮ ਸਾਖੀ ਬਾਬਾ ਬੁੱਢਾ ਸਾਹਿਬ ਜੀ.pdf/15

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(:) ਮਮ ਪ੍ਰਣਾਮ ਤਿਸ ਹੋਇ ਸੇਵ ਜਿਨ ਪੂਰਨ ਕੀਤੀ। ਮਾਨ ਬਡਾਈ ਛੋਡ ਫੜੀ ਗੁਰ ਚਰਨ ਪਰੀਤੀ। ਮਿਟਿਆ ਸਕਲ ਅੰਧੇਰ ਚੜੇ ਗੁਰ ਤੀਸਰ ਭਾਨ। ਧੰਨ ਸ੍ਰੀ ਗੁਰਦੇਵ ਉਚ ਪਦ ਪਾਏ ਮਾਨ! ੪॥ ਕਬਿੱਤ | ਪੂਰ ਕਰੇ ਆਸਨ ਬਿਨਾਸਨ ਦੁਖਾਸਨ ਕੇ ਦਾਸਨ ਕੇ ਦੁੱਖ ਜੋਊ ਪਲ ਮਾਹਿ ਚੂਰ ਹੈਂ। ਚੂਰ ਹੈਂ ਕਰੋਧ ਕਾਮ ਮੋਹ ਮਦ ਮਾਨ 'ਸਭ ਸੇਵਕਨ ਨੇੜੇ ਪੁਨ ਬਸਨ ਨ ਦੂਰ ਹੈਂ। ਦੂਰ ਹੈਗੋ ਜਗ ਜਿਨ ਨੇਰ ਹੈਗੋ ਸਤਿ ਸੰਗ ਸੂਖਨ ਭੰਡਾਰ ਜੋਊ ਲਬਾ ਲਬ ਪੂਰ ਹੈਂ। ਪੂਰ ਹੈ ਹਮਾਰੀ ਆਸ ਸੋਊ ਗੁਰੂ ਰਾਮਦਾਸ ਜਾਹਿ ਕੋ ਅਭਾਲ ਮਮ ਅੰਤਰ ਕੋ ਨੂਰ ਹੈਂ॥੫॥ ਅਰਜਨ ਕੋ ਸੁਨੇ ਪੁਨ ਅਰਿ ਜਨ ਕੇ ਨਾਸ ਕਰੇ ਅਰਿ ਜਨ ਕੋ, ਮਾਰ ਪੁਨ ਹਰਿ ਜਨ ਕਰੱਤ ਹੈਂ। ਰਤ ਹੈਗੋ ਹਰੀ ਹਿ ਪੁਨਾ ਗੁਰ ਬਾਨੀ ਚਾਹਿ ਸੰਤ ਸੇਵ ਮਾਹਿ ਜੋਉ ਮਨਹੁ ਧਰਤ ਹੈਂ। ਰਤ ਹੈਂ? ਦੁਖ ਜਾਹਿ ਰਹਿਤ ਸੰਸਾਰ ਮਾਹਿ ਸਮਤਾ ਸਰੂਪ ਨੂੰ ਕੇ ਵਡ ਨੂੰ ਰੱਤ ਹੈ ਹੈ। ਰੱਤ ਹੈਗੀ ਮੇਰੀ ਤਿਨ ਚਰਨ ਕਮਲ ਮਾਹਿ ਅਰਜਨ ਗੁਰੂ ਜੀ ਕੇ ਪਾਇਨ ਪਰੰਤ ਹੈਂ॥੬॥ ਮੀਰੀ ਵਾਲੇ ਪੀਰੀ ਵਾਲੇ ਦੋਊ ਤਲਵਾਰ ਵਾਲੇ ਕਰ ਮਾਹਿ ਬਾਜ ਵਾਲੇ ਬਾਜ ਕੇ ਸਵਾਰਾ ਜੋ ਦੂਖਨ ਹਰਨ ਵਾਲੇ ਸੂਖਨ ਕਰਨ ਵਾਲੇ ਊਰਨ ਭਰਨ ਵਾਲੇ ਭਵ ਮੈਂ ਉਜਾਰਾ ਜੋ। ਰਾਗ ਵਾਲੇ ਰੰਗ ਵਾਲੇ ਢੋਲਕ ਮ੍ਰਿਦੰਗ ਵਾਲੇ ਗਾਵਤ ਹਜੂਰ ਜਿਸ ਜਗਤ ਸਤਾਰਾ ਜੋ। ਬੀਰ ਰਸ ਧੀਰ ਵਾਲੇ ਸੁੰਦਰ ਸਰੀਰ ਵਾਲੇ ਸੀ ਹਰਿ ਗੋਬਿੰਦ ਨਮੋ ਕਰੇ ਭਵ ਪਾਰਾ ਜੋ॥2॥