ਪੰਨਾ:ਜਦੋਂ ਕਹਾਣੀਕਾਰ ਖੜੋਤ ਵਿਚ ਹੁੰਦਾ ਹੈ.pdf/1

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਦੋਂ ਕਹਾਣੀਕਾਰ ਖੜੋਤ ਵਿਚ ਹੁੰਦਾ ਹੈ

ਭਗਵੰਤ ਰਸੂਲਪੁਰੀ

ਕਹਾਣੀ ਦੇ ਬੀਜ਼ ਸਾਡੇ ਸਮਾਜ ਦੇ ਆਲੇ ਦੁਆਲੇ ਖ਼ਿਲਰੇ ਹੋਏ ਹਨ। ਇਹ ਬੀਜ਼ ਹਰ ਕੋਈ ਨੰਗੀ ਅੱਖ ਨਾਲ ਨਹੀਂ ਵੇਖ ਸਕਦਾ। ਉਹ ਸਿਰਜਣਸ਼ੀਲ ਤੇ ਸੰ ਵੇਦਨਸ਼ੀਲ ਬੰਦਾ ਹੋਵੇ ਉਤੋਂ ਇਨ੍ਹਾਂ ਬੀਜ਼ਾਂ ਨੂੰ ਆਪਣੇ ਅੰਦਰ ਹਜ਼ਮ ਕਰਨ ਵਾਲਾ ਹੋਵੇ ਤਾਂ ਹੀ ਇਹ ਬੀਜ਼ ਸਾਡੇ ਜਿਹਨ ਵਿਚ ਫੁੱਟਦੇ ਹਨ। ਜਿਹੜਾ ਰਚਨਾ ਬਣਦੇ ਹਨ ਜਿਸ ਵਿਚੋਂ ਕਹਾਣੀ ਨਿਕਲ ਤੁਰਦੀ ਹੈ, ਕਿਤੇ ਵਿਚੋਂ ਕਵਿਤਾ ਦੀ ਕੋਪਲ ਨਿਕਲ ਆਉਂਦੀ ਹੈ, ਕੋਈ ਬੀਜ਼ ਨਾਵਲ ਦਾ ਆਕਾਰ ਲੈ ਲੈਂਦਾ ਹੈ ਕੋਈ ਪੇਟਿੰਗ ਬਣ ਜਾਂਦੀ ਹੈ। ਮੈਂ ਜਦੋਂ ਅਜੇ ਨਿੱਕਾ ਸਾਂ... ਫਿਰ ਵੱ ਡਾ ਹੋਣ ਲੱਗਾ ਤਾਂ ਮੇਰੇ ਆਲੇ ਦੁਆਲੇ ਮੈਂ ਜੋ ਮਹਿਸੂਸ ਕਰਦਾ, ਜੋ ਵੇਖਦਾ ਉਨ੍ਹਾਂ ਦੇ ਬੀਜ਼ ਮੇਰੇ ਜ਼ਿਹਨ ਵਿਚ ਪਹੁੰਚਣ ਲੱਗੇ। ਮੇਰਾ ਪਰਿਵਾਰਕ ਮਾਹੌਲ ਸਹਿਜ ਨਹੀਂ ਸੀ। ਮੈਨੂੰ ਪਤਾ ਨਹੀਂ ਕਿ ਬੱਚੇ ਨੂੰ ਸੇਧ ਦੇਣ ਵਿਚ ਮਾਂ ਦਾ ਕੀ ਰੋਲ ਹੁੰ ਦਾ ਹੈ। ਪਿਓ ਕਿਹੋ ਜਿਹਾ ਰੋਲ ਅਦਾ ਕਰਦਾ ਹੈ। ਮੈਂ ਨਾਨਕੇ ਪਰਿਵਾਰ ਵਿਚ ਵੱਡਾ ਹੋਇਆ। ਸੋ ਮੇਰਾ ਰੋਲ ਮਾਡਲ ਮੇਰਾ ਨਾਨਾ ਹੀ ਰਿਹਾ। ਨਾਨਕਾ ਪਿੰਡ ਜਿਹੜਾ ਚਮੜਾ ਰੰਗਣ ਦਾ ਕੰਮ ਕਰਦਾ ਸੀ। ਸੋ ਨਾਨੇ ਦੇ ਛੇ ਸੱਤ ਭਰਾ ਕੱਚੇ ਪੱਕੇ ਚਮੜੇ ਦਾ ਕੰਮ ਕਰਦੇ ਸਨ। ਸੋ ਇਥੋਂ ਦੀਆਂ ਘਟਨਾਵਾਂ ਦੇ ਬੀਜ਼ ਮੇਰੇ ਮਨ ਵਿਚ ਵੜਦੇ ਰਹੇ। ਮੇਰੇ ਲਈ ਇਹ ਦਿ੍ਸ਼, ਸਮਾਜਿਕ ਬਣਤਰ ਆਮ ਸੀ। ਇਥੋਂ ਦੇ ਦਿ੍ਸ਼ ਮੇਰੇ ਜਿਹਨ ਵਿਚ ਵੜਦੇ ਰਹੇ। ਪਾਤਰ ਦੇ ਬੀਜ਼ ਬਹੁਤ ਜਾਨਦਾਰ ਸਨ। ਸਥਿਤੀ ਇਹ ਸੀ ਕਿ ਹੱਡਾ ਰੋੜੀ ਮੈਂ ਨੰਗੇ ਪੈਰੀਂ ਹੀ ਦੌੜ ਜਾਂਦਾ ਸੀ।ਮਰਿਆ ਕੱਟਾ ਘੜੀਸ ਕੇ ਨਾਨੇ ਦੇ ਮੋਹਰੇ ਸੁੱਟ ਦਿੰ ਦਾ ਸੀ। ਜਦੋਂ ਮੇਰਾ ਵੱਡਾ ਮਾਮਾ ਸਾਇਕਲ ਤੇ ਮਾਰਿਆ ਕੱਟਾ ਲੱਦੀ ਆਉਂਦਾ ਤਾਂ ਜਦੋਂ ਸਾਇਕਲ ਰੇਤੇ ਵਿਚ ਫਸ ਜਾਂਦਾ ਤਾਂ ਮੈਨੂੰ ਪਿੱਛਿਓ ਧੱਕਾ ਲਾਉਣ ਨੂੰ ਕਹਿੰਦਾ। ਨਾਨਾ ਕੱਟੇ ਦੀ ਖੱਲ ਰੰਬੀ ਦੀ ਧਾਰ ਨਾਲ ਕਿਵੇਂ ਬਰੀਕੀ ਨਾਲ ਲਾਹੁੰਦਾ ਉਹ ਮੈਂ ਬੜੇ ਧਿਆਨ ਨਾਲ ਵੇਖਦਾ। ਰੰਗ ਹੁੰਦਾ ਚਮੜਾ, ਗਿਰਝਾਂ ਦੀਆਂ ਬਿੱਠਾ, ਕੁੱਤਿਆਂ ਦੀ ਕਤੀੜ, ਔਰਤਾਂ ਦੀ ਸਥਿਤੀ ਦੇ ਅਨੇਕਾਂ ਦਿ੍ਸ਼ਾਂ ਦੇ ਬੀਤ ਮੇਰੇ ਜ਼ਿਹਨ ਵਿਚ ਜ਼ਮਾਂ ਹੁੰਦੇ ਰਹਿੰਦੇ। ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹ ਬੀਜ਼ ਮੇਰੇ ਜ਼ਿਹਨ ਵਿਚ ਸਭ ਤੋਂ ਪਹਿਲਾਂ ਵੜਨ ਲੱਗੇ ਸਨ। ਪਰ ਜਦੋਂ ਮੇਰੇ ਮਨ ਵਿਚ ਕਹਾਣੀ ਬਣਨ ਲੱਗੀ ਉਹ ਇਨ੍ਹਾਂ ਬੀਜ਼ਾਂ ਵਿਚੋਂ ਨਹੀਂ ਬਣੀ। ਇਨ੍ਹਾਂ ਬੀਜ਼ਾਂ ਤੇ ਅਧਾਰਤ ਮੈਂ ਬਹੁਤ ਦੇਰ ਬਾਅਦ ਲਿਖਣ ਲੱਗਾ। ਮੇਰੀ ਮੁੱਢਲੀ ਕਹਾਣੀ ਵੱਖਰੀ ਕਿਸਮ ਦੀ ਸੀ। ਨਿਸਚੇ ਹੀ ਬੰਦੇ ਦੇ ਮਨ ਵਿਚ ਬਹੁਤ ਕਿਸਮ ਦੀਆਂ ਘਟਨਾਵਾਂ ਦੇ ਬੀਜ਼ ਜ਼ਜ਼ਬ ਹੁੰ ਦੇ ਰਹਿੰ ਦੇ ਹਨ। ਜਿਸਦਾ ਸਮਾਂ ਤੇ ਵਾਤਾਵਰਨ ਆਉਂਦਾ ਹੈ ਉਹ ਬੀਜ਼ ਹੀ ਫੁੱਟਦਾ ਹੈ ਬਾਕੀ ਆਪਣੇ ਸਮੇਂ ਦੀ ਉਡੀਕ ਕਰਦੇ ਹਨ।

ਕੁਝ ਬੀਜ਼ ਮੈਂ ਆਪਣੀ ਮਾਂ ਦੀਆਂ ਘਟਨਾਵਾਂ ਤੋਂ ਪ੍ਰਾਪਤ ਕੀਤੇ। ਉਹ ਜਦੋਂ ਨਾਨਕੇ ਘਰ ਆਉਂਦੀ ਸੀ ਬੜੀ ਰੁਲ਼ੀ ਜਿਹੀ ਆਉਂਦੀ ਸੀ। ਉਹਦੇ ਪੈਰ ਧੂੜ ਨਾਲ ਭਰੇ ਹੁੰਦੇ ਸਨ। ਪਰਦੇ ਨਾਲ ਨਾਨੇ ਨੂੰ ਪੂਣੀਆਂ ਕੀਤੇ ਰੁਪਏ ਦਿੰਦੀ ਬੈਂਕ ਵਿਚ ਜ਼ਮਾ ਕਰਵਾਉਣ ਨੂੰ । ਕਦੇ ਕਦੇ ਮੈਂ ਬਾਪ ਨੂੰ ਵੇਖਦਾ ਉਹਦਾ ਸ਼ਾਹੀ ਠਾਠ। ਇਨ੍ਹਾਂ ਬੀਜਾਂ ਵਿਚੋਂ ਮੇਰੀਆਂ ਮੁੱਢਲੀਆਂ ਕਹਾਣੀਆਂ ਨਿਕਲੀਆਂ। ਉਦੋਂ ਲਿਖਣ ਵਾਲਾ ਬਸ ਲਿਖਦਾ ਹੈ। ਉਹਨੂੰ ਕਹਾਣੀ ਲਿਖਣ ਦਾ ਕੋਈ ਤਜ਼ਰਬਾ ਨਹੀਂ ਹੁੰਦਾ। ਬਸ ਲਿਖੀ ਤੁਰੀ ਜਾਂਦਾ ਹੈ। ਕਾਲਜ ਪੜ੍ਹਦਿਆਂ ਜਿਹੜੀਆਂ ਕਹਾਣੀਆਂ ਲਿਖੀਆਂ ਉਹਦੇ ਵਿਚ ਰੁਦਨ ਬਹੁਤ ਹੈ। ਜਿਹੜੀ ਔਰਤ ਪਾਤਰ ਬਣਦੀ ਸੀ ਉਹ ਬਹੁਤ ਪੀੜਤ ਬਣਦੀ ਸੀ। ਸ਼ੁਰੂ ਸ਼ੁਰੂ ਵਿਚ ਮੈਂ ਆਪਣੇ ਜਿਹਨ ਵਿਚੋਂ ਇਕ ਔਰਤ ਜਾਂ ਮਰਦ ਦਾ ਬੀਜ਼ ਲੱਭਦਾ ਸਾਂ ਫਿਰ ਉਹਨੂੰ ਮਨ ਦੀ ਧਰਤੀ ਵਿਚ ਬੀਜ ਦਿੰਦਾ, ਖਿਆਲਾ ਦਾ ਪਾਣੀ ਪਾਉਂਦਾ ਰਹਿੰਦਾ। ਫਿਰ ਉਹ ਉਸ ਬੀਜ ਰੂਪੀ ਪਾਤਰ ਦੁਆਲੇ ਪੱਤੇ ਫੁੱਟ ਤੁਰਦੇ,

ਟਾਹਣੀਆਂ ਨਿਕਲ ਆਉਂਦੀਆਂ। ਇੰਝ ਉਹ ਬੀਜ਼ ਕਹਾਣੀ ਦਾ ਅਕਾਰ ਲੈ ਲੈਂ ਦੇ। ਉਸ ਵੇਲੇ ਜਿਹੜੇ ਦੋਸਤਾਂ ਨਾਲ ਵਾਹ ਪਿਆ। ਜਿਹੜੇ ਸੀਨੀਅਰ ਸਨ। ਤੇ ਕਹਾਣੀਆਂ ਲਿਖਦੇ ਸਨ। ਉਨ੍ਹਾਂ ਨੂੰ ਬੀਜ਼ ਤੋਂ ਬਣੀ ਕਹਾਣੀ ਦਾ ਰੁੱਖ ਦਿਖਾਉਂਦਾ। ਉਹ ਆਪਣੀ ਸਮਝ ਨਾਲ ਇਸ ਰੁੱਖ ਦੀਆਂ ਫਾਲਤੂ ਟਾਹਣੀਆਂ ਛਾਂਗ ਦਿੰਦੇ, ਕੋਈ ਨਿੱਕੀ ਟਾਹਣੀ ਲਾਹ ਦਿੰਦੇ ਉਹਦੀ ਥਾਂ ਕਿਸੇ ਹੋਰ ਟਾਹਣੀ ਦੀ ਪਿਓਾਦ ਚੜਾ ਦਿੰ ਦੇ। ਕੋਈ ਵੱਡਾ ਟਾਹਣਾ ਲਾਹ ਸੁੱਟਦੇ। ਕਦੇ ਕਦੇ