ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀਆਂ ਅੰਗੀਆਂ ਹੋਈਆਂ ਤਸਵੀਰਾਂ ਨੂੰ ਹਰਕਤ ਵਿਚ ਲਿਆਉਂਦਾ ਤੇ ਮੂੰਹੋਂ ਬੁਲਾਉਂਦਾ ਹੈ। ਸੋ ਸਮਾਜ ਦੀ ਉੱਨਤੀ ਦੇ ਨਾਲ ਹੀ ਡ੍ਰਾਮੇ ਦੀ ਉਤਪਤੀ ਦਾ ਮੂਲ ਕਾਰਣ ਇਹ ਹੈ ਕਿ ਉਸ ਨੂੰ ਉਸ ਦੀਆਂ ਖਾਮੀਆਂ ਤੇ ਗ਼ਲਤੀਆਂ ਦਾ ਪਤਾ ਭੀ ਨਾਲੋ ਨਾਲ ਲੱਗਦਾ ਰਹੇ।

ਨਾਵਲਿਸਟ ਨਾਲੋਂ ਡ੍ਰਾਮਾ ਲੇਖਕ ਦਾ ਕੰਮ ਵਧੇਰੇ ਔਖਾ ਹੁੰਦਾ ਹੈ। ਪਹਿਲੇ ਨੂੰ ਆਪਣਾ ਪਲਾਟ ਕਿਤਾਬੀ ਸੂਰਤ ਵਿਚ ਲਿਖਣਾ ਪੈਂਦਾ ਹੈ, ਪਰ ਦੂਜੇ ਨੂੰ ਉਹ ਪਲਾਟ ਵਰਤੋਂ ਵਿਚ ਭੀ ਲਿਆਕੇ ਦਸਣਾ ਪੈਂਦਾ ਹੈ। ਉਸ ਨੂੰ ਨਾ ਕੇਵਲ-ਸਟੇਜ ਦੇ ਪ੍ਰਬੰਧ ਨੂੰ ਬਾਕਾਇਦਾ ਰਖਣ ਦਾ ਫ਼ਿਕਰ ਹੁੰਦਾ ਹੈ, ਸਗੋਂ ਪਾਤ੍ਰਾਂ ਦੇ ਕੰਮ ਦੇ ਭਾਰ ਦੀ ਅਣਦਾਜਾ ਭੀ ਲਾਉਣਾ ਪੈਂਦਾ ਹੈ। ਇਸ ਤੋਂ ਸਿਵਾਇ ਡ੍ਰਾਮੇ ਦੀ ਅਸਲੀ ਗਰਜ਼ (ਸੁਧਾਰ) ਦੇ ਨਾਲ ਨਾਲ ਉਸ ਨੂੰ ਮਨੋ ਰੰਜਕ ਬਣਾਈ ਰੱਖਣ ਦਾ ਭੀ ਬੜਾ ਭਾਰਾ ਫਿਕਰ ਹੁੰਦਾ ਹੈ। ਡ੍ਰਾਮਾਟਿਸਟ ਨੂੰ ਜ਼ਾਤੀ ਤਜਰਬਾ ਹੋਣਾ ਜ਼ਰੂਰੀ ਹੈ ਕਿ ਕਿਸ ਟਿਕਾਣੇ ਤੇ ਖੇਲ ਕਰਨ ਵਿਚ ਕੀ ਔਕੜ ਆਵੇਗੀ। ਨਾਟਕ ਦੇ ਲਿਖਾਰੀ ਲਈ ਕੇਵਲ