ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪ੍ਰੇਮਲਤਾ:-ਲੈ ਕੁੜੇ ਤੈਨੂੰ ਏਨਾਂ ਵੀ ਪਤਾ ਨਹੀਂ, ਇਹ ਈ ਨਰਗਸ ਦਾ ਫਲ ! ਕਮਲਾ:-ਘੁੰਡ ਕੱਢ ਲੈ ਕਿਤੇ ਨਜ਼ਰ ਨਾ ਲਗ ਜਾਵੇ । ( ਦੇਵ ਪ੍ਰਕਾਸ਼ ਦਾ ਆਉਣਾ ਸਖੀਆਂ ਦਾ ਚਲੇ ਜਾਣਾ ਦੇਵ ਪ੍ਰਕਾਸ਼-ਕੌਣ ਪ੍ਰੇਮਲਤਾ ! ਆਹਾ ਅਜ ਤੇਰਾ ਚੰਦ ਜਿਹਾ ਮੁਖੜਾ, ਬੜਾ ਈ ਸੋਹਣਾ ਦਿਸਦਾ ਏ, ਗੋਰੀਆਂ ਗੋਰੀਆਂ ਗੱਲਾਂ ਦੀ ਲਾਲੀ ਗੁਲਾਬ ਦੀਆਂ ਪਤੀਆਂ ਤੋਂ ਵੀ ਨੰਬਰ ਲੈ ਗਈ ਏ, ਜਿਸਤੇ ਲਟਕ ਰਹੀਆਂ ਕਾਲੀਆਂ ਕਾਲੀਆਂ ਲਿਟਾਂ ਇੰਜ ਮਲੂਮ ਹੁੰਦੀਆਂ ਨੇ ਜਿਵੇਂ ਫੁੱਲਾਂ ਦਾ ਰਸ ਚੂਸਣ ਲਈ ਭੌਰਿਆਂ ਦੀਆਂ ਡਾਰਾਂ ਲਥੀਆਂ ਪਈਆਂ ਨੇ (ਠੋਡੀਓ ਫੜਕੇ ਤੇ ਮੂੰਹ ਉੱਚਾ ਕਰਕੇ) ਵੇਖੋ ਨਾ ਤੇਰੇ ਸੁਹਪਣ ਅਗੇ ਅਜ ਇਹ ਬਾਗ ਵੀ ਮਾਤ ਪਿਆ ਹੋਇਆ ਏ, ਹਛਾ ਅਜ ਕਿਸ ਪੰਛੀ ਦੇ ਫਾਹਣ ਲਈ ਇਹ ਚੋਗ ਖਿਲਾਰੀ ਗਈ ਏ ? ਪ੍ਰੇਮਲਤਾ:- ਮੇਰੇ ਪਾਣਾ ਤੋਂ ਪਿਆਰੇ ਦੇਵ ਨਾਥ ! ਇਹ ਸਭ