ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਮਲਾ: ਇੰਜ ਗਲਵਕੜੀ ਪਾਈ ਬੈਠੀਆਂ ਨੇ, ਜਿਵੇਂ ਕੋਈ ਸਖੀ, ਆਪਣੀਆਂ ਸਖੀਆਂ ਨੂੰ ਸਹੁਰਿਓ ਆਕੇ ਮਿਲਦੀ ਏ । ਲੀਲ੍ਹਾ:-ਉਈ, ਮੈਂ ਮਰ ਗਈ, ਆਹ ਵੇਖੋ, ਅੰਗੁਰਾਂ ਦੀਆਂ ਵੇਲਾਂ ਅਮਰੂਦਾਂ ਦੇ ਗਲ ਲਗਿਆਂ ਹੋਈਆਂ ਜੇ ! -ਸਖੀਓ ਜਰਾ ਐਧਰ ਵੀ ਵੇਖਣਾ, ਨਰੰਗੀ ਪ੍ਰੇਮਲਤਾ ਦੇ ਜੋਬਨ ਨੂੰ ਵੇਖਕੇ ਸ਼ਰਮ ਦੀ ਮਾਰੀ ਅਪਣੇ ਫਲਾਂ ਨੂੰ ਕਿਵੇਂ ਪਤਿਆਂ ਵਿਚ ਲੁਕਾਈ ਜਾਂਦੀ ਏ। ਚੰਪਾ:-ਵਾਹ ਜੀ ਵਾਹ ਐਧਰ ਹੋਰ ਈ ਰੰਗ ਏ ! ਪ੍ਰੇਮਲਤਾ-ਕਿਧਰ ਪਿਆਰੀ ਕਿਧਰ ? ਚੰਪਾ-ਐਧਰ ਪਿਆਰੀ ਐਧਰ 1 ਪਰ ਜ਼ਰਾ ਸੰਭਲਕੇ ਹੁਸ਼ਿਆਰ ਹੋਕੇ ਵੇਖਕੇ ਤੁਰਨਾ ਹਜ਼ੂਰ ਨੇ ਐਸਾ ਨਾ ਹੋਵੇ ਲਗ ਜਾਏ ਚੋਰੀ ਅਨਾਰ ਦੀ । ਲੀਲਾ-ਵੇਖੇ ਨਾ ਕਮਲਾ ! ਭਲਾ ਆਹ ਕੀ ਫੁੱਲ ਹੋਇਆ, ਕਿਵੇਂ ਡੇਲੇ ਅਡ ਅੱਡ ਕੇ ਸਾਡੀ ਵਲ ਤਕ ਰਿਹਾ ਏ !