ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪ੍ਰੇਮਲਤਾ:-ਬਾਗ ਕਾਹਦਾ ਏ, ਦਿਲ ਨੂੰ ਮੋਹ ਲੈਣ ਵਾਲਾ ਠਗ ਜਾਂ ਲੁਟ ਲੈਣ ਵਾਲਾ ਡਾਕੂ ਏ । ਇਕ ਪਾਸੇ ਰੰਗਦਾਰ ਫੁੱਲਾਂ ਦੀ ਬਹਾਰ, ਦੂਜੇ ਪਾਸੇ ਫੁੱਲਾਂ ਲੱਦੇ ਰੁੱਖਾਂ ਦੀ ਕਤਾਰ, ਤੇ ਤੀਜੇ ਪਾਸੇ ਫੁਹਾਰੇ ਦੀ ਨਿਕੀ ੨ ਫੁਹਾਰ ਇੰਜ ਮਲੂਮ ਹੁੰਦੀ ਏ ਜਿਵੇਂ ਮੋਤੀਆਂ ਦੀ ਵਰਖਾ ਹੋ ਰਹੀ ਏ, ਵਾਰੇ ਵਾਰੇ ਜਾਈਏ ਰਬ ਦੇ ਰੰਗਾਂ ਦੇ ਨਿਰਾਲਾ ਰੰਗ ਸਾਡੇ ਬਾਗ ਦਾ, ਰਬ ਨੇ ਬਣਾਇਆ ਏ । ਕਿਤੇ ਬੇਲਾ ਕਿਤੇ ਨਰਗਸ, ਕਿਤੇ ਸੋਸਨ- ਖਿੜਾਇਆ ਏ । ਚੰਬੇਲੀ ਹੈ ਕਿਤੇ ਲਟਕੀ, ਕਿਤੇ ਗੁੱਟਾ ਲਗਾਇਆ ਏ ॥ ਫੁਹਾਰਾ ਮੋਰ ਵਾਂਗਰ ਖੂਬ, ਪੈਲਾਂ ਪੌਣ ਆਇਆ ਏ । ਕਮਲਾ:-(ਬਾਹੋਂ ਫੜਕੇ) ਲਤਾ ! ਲਤਾ !! ਅੜੀਏ ਜ਼ਰਾ ਐਧਰ ਵੀ ਤਕ, ਵੇਖੇ ਨਾ, ਅੰਬਾਂ ਦੀਆਂ ਟਾਹਣੀਆਂ ਜਾਮਨੂੰ ਦੀਆਂ ਟਾਹਣੀਆਂ ਨੂੰ