ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਪੰਜਾਬੀ ਦੇ ਸਾਹਿਤ ਨੂੰ ਦੂਜੀਆਂ ਬੋਲੀਆਂ ਦੇ ਸਾਹਿਤ ਵਾਂਗ ਉਭਾਂਰੇ। ਮੇਰੇ ਦਿਲ ਵਿਚ ਚੂੰਕਿ ਇਹ ਚੇਟਕ ਲੱਗ ਚੁਕੀ ਸੀ ਏਸ ਕਰਕੇ ਮੈਂ ਵੀ ਏਸ ਸਭਾ ਦਾ ਮੈਂਬਰ ਬਣ ਗਿਆ, ਫੇਰ ਕੀ ਸੀ ਮੈਂ ਸਭਾ ਦੇ ਹਰ ਕਵੀ ਦਰਬਰ ਵਿਚ ਕੁਝ ਨਾ ਕੁਝ ਟੁਟੇ ਭਜੇ ਸ਼ਬਦਾਂ ਵਿਚ ਤੁਕ ਬੰਦੀ ਕਰਕੇ ਜ਼ਰੂਰ ਬੋਲਦਾ।

ਪੂਰਾ ਇਕ ਸਾਲ ਏਸੇ ਤਰਾਂ ਬੀਤ ਗਿਆ ਪਰ ਮੇਰੀ ਮਨੋ ਕਾਮਨਾ ਪੂਰੀ ਨਾ ਹੋਈ। ਅਖੀਰ ੧੯੨੭ ਵਿਚ ਪੰਜਾਬੀ ਸਭਾ ਵਲੋਂ ਇਕ ਪੰਜਾਬੀ ਕਾਨਫ੍ਰੰਸ ਕੀਤੀ ਗਈ ਜਿਸ ਵਿਚ ਪੰਜਾਬ ਭਰ ਦੇ ਉੱਘੇ ਉੱਘੇ ਵਿਦਵਾਨ ਇਕੱਠੇ ਹੋਏ ਤੇ ਮੇਰਾ ਮੇਲ ਜੋਲ ਪੰਜਾਬੀ ਦੇ ਪ੍ਰਸਿਧ ਕਵਿ ਕੁਲਤਿਲਕ ਲਾਲਾ ਧਨੀ ਰਾਮ ਸਾਹਿਬ ‘ਚਾਤ੍ਰਿਕ, ਨਾਲ ਹੋ ਗਿਆ। ਮੇਰੇ ਮਨ ਨੇ ਮੈਨੂੰ ਸਲਾਹ ਦਿਤੀ ਕਿ ਚਾਤ੍ਰਿਕ ਜੀ ਪਾਸੋਂ ਆਪਣੀਆਂ ਕਵਿਤਾਵਾਂ ਵਖਾਕੇ ਕਾਵਿ ਦੇ ਗੁਣ ਅਵਗੁਣ ਸਮਝਾਂ ਸੋ ਮੈਂ ਉਸੇ ਦਿਨ ਤੋਂ ਆਪ ਜੀ ਨੂੰ ਆਪਣਾ ਕਵਿ ਗੁਰੂ ਧਾਰ ਕੇ ਕਾਵਿ ਸਬੰਧੀ ਸਿਖਯਾ ਲੈਂਦਾ ਰਿਹਾ। ਦਿਲ ਵਿਚ ਚਾ ਤੇ ਉਮੰਗ ਸੀ ਪਈ ਲਾਲਾ ਜੀ ਕੋਲ ਰਹਿ ਕੇ ਜਰੂਰ ਬਾਲ ਵਰੇਸ