ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲੀ ਝਾਕੀ

ਸਮਾਂ :-ਤ੍ਰਿਕਾਲਾਂ ਦਾ ਵੇਲਾ। ਥਾਂ :-ਜੰਗਲ ਦੇ ਇਕ ਨੱਗਰ ਸਹੌਰ ਵਿਚ ਰੌਣਕ ਸਿੰਘ ਦਾ ਘਰ ਹੈ। ਤੀਰ, ਧੀਰ, ਤੇ ਪੰਛੀ (ਰੌਣਕ ਸਿੰਘ ਦੇ ਬੂਹੇ ਅੱਗੇ ਆਉਂਦੇ ਹੋਏ) ਭਰਮਤੋੜ ਜੀ, ਘਰ ਓ? ਆਗਿਆ ਹੈ? ਭਰਮਤੋੜ- ਧੀਰ ਜੀ ਨੇ? ਆਓ ਜੀ, ਜੀ ਆਇਆਂ ਨੂੰ! ਲੰਘ ਆਓ। ਤੀਰ, ਧੀਰ ਤੇ ਪੰਛੀ (ਅੰਦ੍ਰ ਵੜਦੇ ਹੇਏ ਭਰਮਤੋੜ ਨੂੰ ਵੇਖਕੈ) ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਭਰਮਤੇੜ- (ਤ੍ਰਿਹਾਂ ਨਾਲ ਹੱਧ ਮਿਲਾਂਦਾ ਹੋਇਆ) ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਫੌਜਾਂ ਦਾ ਕੀ ਹਾਲ ਐ? ਕਿੱਧਰੋਂ ਆਏ! ਬਦੇ ਦਰਸ਼ਨ ਦਿੱਤੇ! ਪਹਾੜਾਂ ਤੇ ਬਾਗਾਂ ਦੀਆਂ ਕੂੰਜਾਂ ਦੀ ਥਾਂ ਹੁਣ ਸ਼ਾਇਦ ਜੰਗਲ ਮੱਲਣ ਲੱਗੇ ਨੇ! ਧੀਰ ਜੀ-ਤੁਹਾਡੇ ਦਰਸ਼ਨਾਂ ਨੇ ਏਧਰ ਖਿੱਚ ਲਿਆਂਦਾ! ੩੫