ਇਹ ਸਫ਼ਾ ਪ੍ਰਮਾਣਿਤ ਹੈ

ਦੂਜੀ ਝਾਕੀ

ਥਾਂ :-ਰਤਨ ਦੇਵੀ ਦੇ ਮਾਇਕਾ ਘਰ।
ਸਮਾਂ :-ਸਵੇਰ ਸਾਰ।
ਮਾਨ ਸਿੰਘ ਡਾਕੂ :-(ਇਕ ਸਾਲ ਪਿਛੋਂ, ਰਤਨ ਦੇਵੀ ਦੇ

ਵਿਆਹ ਸਮੇਂ ਪੁੱਛ ਗਿੱਛ ਕਰਕੇ, ਘਰ ਅੰਦਰ ਵੜਦਾ ਹੋਇਆ) ਸਤਿ ਸ੍ਰੀ ਅਕਾਲ

ਜੀ! ਭੈਣ ਕਿਥੇ ਐ?
ਰੂਪਵਤੀ-(ਓਪਰੇ ਜੇਹੇ ਆਦਮੀ ਦੀ ਆਵਾਜ਼ ਸੁਣਕੇ ਪਾਸ ਆਉਂਦੀ ਹੋਈ) ਭਾਈ, ਕੀਹਨੂੰ ਪੁਛਦੈ?

ਮਾਨ ਸਿੰਘ-ਜੀ ਮੇਰੀ ਭੈਣ ਰਤਨ ਦੇਵੀ ਕਿਥੇ ਐ?}}

ਰੂਪਵਤੀ-(ਕੁਝ ਕੁ ਘਾਬਰ ਕੇ) ਭਾਈ! ਤੂੰ ਕਿਥੋਂ ਐਂ, ਮੈਂ ਤਾਂ

ਪਛਾਣਿਆ ਨਹੀਂ। ਫੇਰ, ਏਧਰ ਆਇਓ ਜੀ! (ਰਤਨ ਦੇਵੀ ਦੇ

ਪਿਤਾ ਵਲ ਮੂੰਹ ਕਰਕੇ)।
ਮਹਾਂਵੀਰ ਸਿੰਘ-(ਆ ਕੇ ਮਾਨ ਸਿੰਘ ਵਲ ਮੂੰਹ ਕਰਦਾ ਹੋਇਆ) ਆਓ ਸਰਦਾਰ ਜੀ! ਕਿਥੋਂ ਆਏ? ਕਿਹਨੂੰ ਮਿਲਣੈ?
੧੨