ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/4

ਇਹ ਸਫ਼ਾ ਪ੍ਰਮਾਣਿਤ ਹੈ

(੫)

ਸਿੰਘ ਸਾਹਿਬ ਦੇ ਮਨ ਤ੍ਰੰਗ ਗਿਆਨੀ ਗਿਆਨ ਸਿੰਘ ਜੀ ਨੇ ਇਉਂ ਲਿਖੇ ਹਨ:

"ਨਾਮ ਗਰੀਬ ਨਿਵਾਜ ਹਮਾਰਾ,
ਹੈ ਜਗ ਮੈਂ ਪ੍ਰਸਿਧ ਅਪਾਰਾ॥
ਸੋ ਸਫ਼ਲਾ ਜਗ ਮੈਂ ਤਬ ਹੁਵੈ ਹੈ,
ਲਘੁ ਜਾਤਨ ਕੋ ਬਡਪਨ ਦੋਹੈ॥
ਜਿਨ ਕੀ ਜਾਤ ਔਰ ਕੁਲ ਮਾਹੀ,
ਸਰਦਾਰੀ ਨਹਿ ਭਈ ਕਦਾਈਂ॥
ਕੀਟਨ ਤੇ ਇਨ ਕੋ ਮ੍ਰਿਗਿੰਦੂ,
ਕਰੋਂ ਹਰਨ ਹਿਤ ਤੁਰਕ ਗਜਿੰਦੂ॥
ਇਨ ਹੀ ਕੋ ਸ੍ਰਦਾਰ ਬਨਾਵੋਂ,
ਤਬੈ ਗੁਬਿੰਦ ਸਿੰਘ ਨਾਮ ਧਰਾਵੋਂ॥

ਭਾਈ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਵਿਚ ਗੁਰੂ ਜੀ ਦੇ
ਭਾਵ ਦੱਸਦਿਆਂ ਲਿਖਿਆ ਹੈ:-
ਗਰੀਬ ਸਨਾਤ ਐ ਬਾਰਹਿ ਜਾਤ,
ਜਾਨਹ ਨਹਿ ਰਾਜਨੀਤ ਕੀ ਬਾਤ।
ਜਟ ਬੂਟ ਕਹਿ ਕਲਜੁਗ ਮਾਹੀ,
ਬਣੀਏ ਬਕਾਲ ਕਰਾੜ ਖਤ੍ਰੀ ਸਦਾਈ।
ਲੁਹਾਰ ਤ੍ਰਖਾਣ ਹੁਤੋ ਜਾਤ ਕਮੀਨੀ,
ਛੀਪੇ ਕਲਾਲ ਨੀਚਨ ਪੈ ਕ੍ਰਿਪਾ ਕੀਨੀ।
ਗੁਜਰ, ਲੁਹਾਰ, ਅਹੀਰ ਕਮਜਾਤ,
ਕੰਬੋ, ਸੂਦ੍ਰਨ ਕੋ ਪੁਛੈ ਨ ਬਾਤ।
ਝੀਵਰ ਨਾਈ ਔ ਰੋੜੇ ਘੁਮਿਆਰ,
ਸਾਇਣੀ ਸੁਨਿਆਰੇ ਚੁੜ ਚਮਾਰ।
ਭੱਟ ਕੇ ਬ੍ਰਾਹਮਣ ਹੁਤੇ ਮੰਗਵਾਰ

,