ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/33

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੪)


ਟਪਲੇ ਤੋਂ ਬਚੋ


ਅਜ ਕਈ ਅਨਮਤੀਆਂ ਵਲੋਂ ਪਛੜੀਆਂ ਸ਼੍ਰੇਣੀਆਂ ਦੇ ਸਿਖਾਂ
ਵਿਚ ਕਈ ਤਰ੍ਹਾਂ ਦੇ ਟਪਲੇ ਪਾਕੇ ਉਨ੍ਹਾਂ ਨੂੰ ਗੁਮਰਾਹ ਕਰਨ ਦਾ
ਯਤਨ ਕੀਤਾ ਜਾ ਰਿਹਾ ਹੈ । ਸਾਡੇ ਪਛੜੀਆਂ ਸ਼੍ਰੇਣੀਆਂ ਵਿਚੋਂ ਸਜੇ
ਸਿਖ ਭਾਈਆਂ ਵਿਚੋਂ ਸਿਆਣੇ ਤੇ ਸੂਝ ਰਖਣ ਵਾਲੇ ਸਜਣਾਂ ਨੂੰ
ਖ਼ਾਸ ਕਰਕੇ ਅਤੇ ਦੂਜੇ ਸਿਖੀ ਦਰਦ ਰੱਖਣ ਵਾਲੇ ਸਜਣਾਂ ਨੂੰ ਵੀ ਇਹ
ਚਾਹੀਦਾ ਹੈ ਕਿ ਉਹ ਆਪਣੇ ਗਰੀਬ ਭਰਾਵਾਂ ਨੂੰ ਕਿਸੇ ਟਪਲੇ ਵਿਚ
ਨ ਆਉਣ ਦੇਣ । ਇਨ੍ਹਾਂ ਦਾ ਭਲਾ ਇਸ ਗਲ ਵਿਚ ਹੀ ਹੈ ਕਿ
ਮਰਦਮ-ਸ਼ੁਮਾਰੀ ਸਮੇਂ ਤੇ ਹੋਰ ਵੀ ਹਰ ਇਕ ਥਾਂ
ਇਹ ਜ਼ਾਤ ਦੇ ਖਾਨੇ ਵਿਚ ਮਜ੍ਹਬੀ ਰਾਮਦਾਸੀਆ
ਕਬੀਰਪੰਥੀ ਜਾਂ ਸਿਕਲੀਗਰ ਲਿਖਾਉਣ ਤੇ
ਮਜ੍ਹਬ ਦੇ ਖਾਨੇ ਵਿਚ ਆਪਣੇ ਆਪ ਨੂੰ ਸਿਖ
ਦਰਜ ਕਰਾਉਣ।
ਤਾਕਿ ਉਨ੍ਹਾਂ ਦੀ ਗਿਣਤੀ ਦਾ ਠੀਕ ਠੀਕ
ਪਤਾ ਲਗ ਸਕੇ । ਇਸਤਰ੍ਹਾਂ ਜਿਥੇ ਉਨ੍ਹਾਂ ਨੂੰ ਹਰੀਜਨਾਂ ਵਾਲੀਆਂ
ਸਾਰੀਆਂ ਰਿਐਤਾਂ ਪ੍ਰਾਪਤ ਹੋਣਗੀਆਂ ਉੱਥੇ ਉਨ੍ਹਾਂ ਦੀ ਵਖਰੀ
ਗਿਣਤੀ ਅਤੇ ਸਿਖ ਕੌਮ ਦੀ ਸਮੁਚੀ ਗਿਣਤੀ ਦਾ ਵੀ ਠੀਕ ਅੰਦਾਜ਼ਾ
ਲਗ ਸਕੇਗਾ ।
ਦਾਸ:-ਰਵੇਲ ਸਿੰਘ ਮੀਤ ਸਕੱਤ੍ਰ
ਸ਼੍ਰੋ:ਗੁ:ਪ੍ਰ:ਕਮੇਟੀ



ਗੁਰਦੁਆਰਾ ਪ੍ਰਿੰਟਿੰਗ ਪ੍ਰੈਸ, (ਰਾਮਸਰ ਰੋਡ) ਅੰਮ੍ਰਿਤਸਰ ਵਿਚ

ਸ:ਹਰਨਾਮ ਸਿੰਘ ਜੀ ਸਕੱਤ੍ਰ ਸ਼੍ਰੋ:ਗੁ:ਪ੍ਰ:ਕਮੇਟੀ ਦੇ

ਪ੍ਰਬੰਧ ਹੇਠ ਛਪੇ ॥