ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/32

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੩ )


ਸ਼੍ਰੋ:ਗੁ:ਪ੍ਰ:ਕਮੇਟੀ ਦੀਆਂ ਮੈਂਬਰੀਆਂ:- ਇਸ
ਟ੍ਰੈਕਟ ਦੇ ਪਨਾ ਨੰ: ੧੬ ਤੇ ੧੭ ਤੇ ਦਸਿਆ ਜਾ ਚੁਕਾ ਹੈ ਕਿ ਇਨ੍ਹਾਂ
ਪਛੜੀਆਂ ਸ਼੍ਰੇਣੀਆਂ ਵਿਚੋਂ ਸਜੇ ਸਿਖਾਂ ਲਈ ਤਰਮੀਮੀ ਐਕਟ
ਅਨੁਸਾਰ ਸ਼੍ਰੋਮਣੀ ਕਮੇਟੀ ਦੀਆਂ ੧੨ ਸੀਟਾਂ ਰੀਜ਼ਰਵ ਹੋ ਚੁਕੀਆਂ
ਹਨ । ਮੌਜੂਦਾ ਮੈਂਬਰਾਂ ਦੇ ਨਾਮ ਵੀ ਪਿਛੇ ਦਿਤੇ ਜਾ ਚੁਕੇ ਹਨ|
ਇਸ ਤੋਂ ਬਿਨਾਂ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ
ਲੋਕਲ ਗੁਰਦੁਆਰਾ ਕਮੇਟੀਆਂ ਲਈ ਵੀ ਇਨਾਂ ਸ਼੍ਰੇਣੀਆਂ ਦੇ ਸਜਣਾਂ
ਵਿਚੋਂ ਮੈਂਬਰ ਨਾਮਜ਼ਦ ਕਰਨ ਦਾ ਫ਼ੈਸਲਾ ਕੀਤਾ ਹੋਇਆ ਹੈ ਤੇ
ਇਸ ਫ਼ੈਸਲੇ ਤੇ ਬਾਕਾਇਦਾ ਵਰਤੋਂ ਕੀਤੀ ਜਾ ਰਹੀ ਹੈ ।
ਜ਼ਰਾਇਤ ਪੇਸ਼ਾ-ਪੰਜਾਬ ਸ੍ਰਕਾਰ ਦੇ ਨੋਟੀਫ਼ੀਕੇਸ਼ਨ
ਨੰ: ੪੧੫੪-ਆਰ-੫o/੩੧੦੮ ਮਿਤੀ ੩੦ ਮਈ ੧੯੫੦ ਅਨੁਸਾਰ
ਰਮਦਾਸੀਏ, ਨੋਟੀਫ਼ੀਕੇਸ਼ਨ ਨੰ: ੪੭੯੭-ਆਰੇ ੫o/੩੪੫੨
ਮਿਤੀ ੨੩ ਜੂਨ ੧੯੫੦ ਅਨੁਸਾਰ ਕਬੀਰ ਪੰਥੀ ਤੇ ਨੰ:੪੭੮੨-
ਆਰ-੫੦/੩੪੦੭ ਅਨੁਸਾਰ ਮਜ੍ਹਬੀ ਸਿਖ ਜ਼ਰਾਇਤ ਪੇਸ਼ਾ ਕਰਾਰ
ਦਿਤੇ ਜਾ ਚੁਕੇ ਹਨ।
ਤਹ ਜ਼ਮੀਨ ਦੀ ਮਲਕੀਅਤ:-ਸ਼੍ਰੋ:ਗੁ:ਪ੍ਰ: ਕਮੇਟੀ
ਨੇ ਆਪਣੀ ਇਕੱਤ੍ਰਤਾ ਮਿਤੀ ੨੯-੭-੫੦ ਵਿਚ ਮਤਾ ਨੰ: ੪੨੩੦
ਰਾਹੀਂ ਸਰਬ ਸੰਮਤੀ ਨਾਲ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ
ਕਿ ਮਜ੍ਹਬੀ ਸਿਖਾਂ, ਰਮਦਾਸੀਏ ਸਿਖਾਂ, ਕਬੀਰਪੰਥੀ ਸਿਖਾਂ, ਸਿਕਲੀਗਰ
ਸਿਖਾਂ ਤੇ ਹੋਰ ਪਿਛੇ ਰਹੀਆਂ ਸ਼੍ਰੇਣੀਆਂ ਦੇ ਸਜਣਾਂ ਨੂੰ ਜੋ ਕਿ
ਪਿੰਡਾਂ ਵਿਚ ਰਿਹਾਇਸ਼ ਰਖਦੇ ਹਨ ਮਕਾਨਾਂ ਦੇ ਮਲਬੇ ਤੋਂ ਬਿਨਾਂ
ਤਹ ਜ਼ਮੀਨ ਦੇ ਹਕ ਵੀ ਦੇਣ ਲਈ ਕਾਨੂੰਨੀ ਕਦਮ ਉਠਾਇਆ ਜਾਵੇ ।