ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/26

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭)


(੧੪) ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ
ਹੁਕਮਨਾਮਾ


ਸ੍ਰਬਤ ਖ਼ਾਲਸਾ ਅਤੇ ਗੁਰਦੁਆਰਿਆਂ ਦੇ ਸੇਵਾਦਾਰਾਂ ਪ੍ਰਤੀ
ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੈ ਜੋ ਅੰਮ੍ਰਿਤਧਾਰੀ ਪ੍ਰਾਣੀ
ਮਾਤਰ ਨਾਲ ਸੰਗਤ ਪੰਗਤ ਵਿਚ ਇਕੋ ਜਿਹਾ ਵਿਹਾਰ ਕਰਨਾ,
ਪਿਛਲੀ ਜ਼ਾਤ ਪਾਤ ਨਹੀਂ ਪੁਛਣੀ, ਭਰਮ ਨਹੀਂ ਕਰਨਾ। ਇਹੋ
ਹੀ ਗੁਰੂ ਜੀ ਦੀ ਆਗਿਆ ਹੈ । ਜੇ ਸਿਰ ਨਿਵਾਏਗਾ, ਗੁਰੂ ਜੀ
ਉਸ ਦੀ ਬਹੁੜੀ ਕਰਨਗੇ।
ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ
ਮਿਤੀ ੩੨ ਜੇਠ ਸੰ:੪੬੭ ਨਾਨਕ ਸ਼ਾਹੀ
ਮਿਤੀ ੧੩ ਜੂਨ ਸੰ:੧੯੩੬
(੧੫) ਅਸੈਂਬਲੀ ਵਿਚ ਵੀ ਸੀਟਾਂ ਦਿਤੀਆਂ ਜਾਣ
ਸ਼੍ਰੋ:ਗੁ:ਪ੍ਰ: ਕਮੇਟੀ ਦੀ ਜਨਰਲ ਕਮੇਟੀ ਦੀ ਇਕੱਤ੍ਰਤਾ
ਮਿਤੀ ੧੧-੬-੧੯੩੯ ਦਾ ਮਤਾ ਨੰ: ੪੩
ਸ:ਪ੍ਰਤਾਪ ਸਿੰਘ ਜੀ ਵਲੋਂ ਹੇਠ ਲਿਖਿਆ ਮਤਾ ਪੇਸ਼
ਹੋ ਕੇ ਸ: ਕਰਤਾਰ ਸਿੰਘ ਜੀ 'ਝੱਬਰ' ਦੀ ਤਾਈਦ ਉਪ੍ਰੰਤ ਸਰਬ
ਸੰਮਤੀ ਨਾਲ ਪ੍ਰਵਾਨ ਹੋਇਆ:-
ਸ਼੍ਰੋਮਣੀ ਗੁ:ਪ੍ਰ:ਕਮੇਟੀ ਆਪਣੀ ਇਸ ਰਾਇ ਨੂੰ ਲਿਖਤ ਵਿਚ
ਲਿਆਉਂਦੀ ਹੈ ਕਿ ਸਿਖ ਧਰਮ ਵਿਚ ਜ਼ਾਤ ਪਾਤ ਦਾ
ਵਿਤਕਰਾ ਨਹੀਂ ਮੰਨਿਆ ਜਾਂਦਾ। ਲੇਕਨ ਇਸਦੇ ਨਾਲ ਹੀ ਸਿਖ
ਧਰਮ ਤੋਂ ਬਾਹਰਲੇ ਸਿੱਖਾਂ ਤੇ ਪਏ ਅਸਰਾਂ ਦੇ ਕਾਰਨ ਇਹ
ਵਿਤਕਰਾ ਸਿਖ ਕੌਮ ਵਿਚ ਅਜੇ ਤਕ ਕਿਧਰੇ ੨ ਮੌਜੂਦ ਹੈ ।
ਇਸਦੇ ਨਾਲ ਹੀ ਸ਼੍ਰੋਮਣੀ ਕਮੇਟੀ ਇਹ ਭੀ ਦੁਖ ਨਾਲ ਨੋਟ
ਕਰਦੀ ਹੈ ਕਿ ਗੈਰ ਸਿਖਾਂ ਦੇ ਗੁਮਰਾਹ ਕਰਨ ਵਾਲੇ ਪ੍ਰਚਾਰ