ਪੰਨਾ:ਚੰਬੇ ਦੀਆਂ ਕਲੀਆਂ.pdf/96

ਇਹ ਸਫ਼ਾ ਪ੍ਰਮਾਣਿਤ ਹੈ

( ੮੫ )

ਉਠੀ। ਸੋਚਣ ਲਗਾ: "ਮੈਂ ਇਸ ਕੁੱਲੀ ਵਿਚ ਬਹਿਕੇ ਕੀ ਲੈਣਾ ਹੈ? ਇਹ ਜ਼ਮੀਨ ਅਤੇ ਮਕਾਨ ਵੇਚੀਏ ਤੇ ਬਹਾਵਲਪੁਰ ਵਿਚ ਚਲਕੇ ਮੌਜਾਂ ਲੁਟੀਏ। ਏਥੇ ਤਾਂ ਹਰ ਵੇਲੇ ਝਗੜਾ ਹੀ ਝਗੜਾ ਹੈ, ਪਰ ਚੰਗਾ ਹੈ, ਮੈਂ ਪਹਿਲੇ ਆਪ ਜਾਕੇ ਵੇਖ ਆਵਾਂ ਤੇ ਤਸੱਲੀ ਕਰ ਆਵਾਂ!"

ਇਸ ਤੋਂ ਅਗਲੇ ਸਿਆਲ ਉਹ ਤਿਆਰ ਹੋਇਆ ਤੇ ਗੱਡੀ ਚੜ੍ਹਕੇ ਬਹਾਵਲਪੁਰ ਪਹੁੰਚਿਆ। ਉਥੋਂ ਸੌ ਮੀਲ ਪੈਦਲ ਰਸਤਾ ਸੀ। ਅਖੀਰ ਓਸ ਥਾਂ ਤੇ ਪਹੁੰਚ ਗਿਆ। ਥਾਂ ਸਚੀ ਮੁਚੀ ਸੁੰਦਰ ਸੀ, ਪੰਜੀ ਘੁਮਾਂ ਜ਼ਮੀਨ ਹਰ ਇਕ ਨੂੰ ਮੁਫਤ ਮਿਲਦੀ ਸੀ। ਇਸ ਤੋਂ ਬਿਨਾਂ ਜੇਹੜਾ ਕੋਈ ਖਰੀਦਨਾ ਚਾਹੇ ਦੋ ਰੁਪਏ ਵਿਘੇ ਦੇ ਭਾ ਖਰੀਦ ਸਕਦਾ ਸੀ।

ਇਹ ਵੇਖ ਚਾਖਕੇ ਬੰਤਾ ਸਿੰਘ ਮੁੜ ਪਹੁੰਚਿਆ। ਦੋ ਮਹੀਨਿਆਂ ਵਿਚ ਉਸ ਨੇ ਜ਼ਮੀਨ, ਮਕਾਨ ਤੇ ਡੰਗਰ ਚੰਗੇ ਨਫੇ ਤੇ ਵੇਚ ਦਿਤੇ। ਅਜੇ ਸਿਆਲ ਵਿਚੇ ਹੀ ਸੀ ਜੋ ਉਹ ਆਪਣੇ ਬਾਲ ਬਚਿਆਂ ਨੂੰ ਨਾਲ ਲੈਕੇ ਬਹਾਵਲਪੁਰ ਪਹੁੰਚ ਗਿਆ।

(੪)

ਇਸ ਨਵੀਂ ਥਾਂ ਤੇ ਪਹੁੰਚਕੇ ਬੰਤਾ ਸਿੰਘ ਨੇ ਸਵਾ ਸੌ ਵਿਘੇ ਜ਼ਮੀਨ ਕਾਬੂ ਕਰ ਲਈ। ਰਹਿਣ ਨੂੰ ਮਕਾਨ ਬਣਾ ਲਿਆ ਤੇ ਡੰਗਰ ਵੀ ਖਰੀਦ ਲਏ। ਹੁਣ ਉਸਦੇ ਪਾਸ ਜ਼ਮੀਨ ਬਥੇਰੀ ਸੀ ਤੇ ਅਗੇ ਨਾਲੋਂ ਦਸ ਵਾਰੀ ਵਧੀਕ ਸੌਖਾ ਸੀ। ਘਾਹ ਪਠੇ ਦਾ ਕੋਈ ਅੰਤ ਨਹੀਂ ਸੀ। ਜਿੰਨੇ