ਪੰਨਾ:ਚੰਬੇ ਦੀਆਂ ਕਲੀਆਂ.pdf/95

ਇਹ ਸਫ਼ਾ ਪ੍ਰਮਾਣਿਤ ਹੈ

( ੮੪ )

ਬੰਤਾ ਸਿੰਘ ਦੇ ਬਗ਼ੀੀਚੇ ਵਿਚੋਂ ਮਾਲਟੇ ਦੇ ਪੰਜ ਬੂਟੇ ਵੱਢ ਦਿਤੇ। ਜਿਸ ਆਦਮੀ ਪਰ ਇਸ ਨੂੰ ਸ਼ਕ ਸੀ ਉਸ ਨੂੰ ਅਦਾਲਤ ਨੇ ਬਰੀ ਕਰ ਦਿਤਾ। ਬੰਤਾ ਸਿੰਘ ਹਾਕਮ ਨਾਲ ਭੀ ਅੜ ਪਿਆ। ਗਵਾਂਢੀਆਂ ਨਾਲ ਅਗੇ ਹੀ ਝਗੜਦਾ ਸੀ। ਉਸ ਦੇ ਵਿਰੁਧ ਇਕ ਤਗੜੀ ਢਾਣੀ ਬਣ ਗਈ। ਹੁਣ ਭਾਵੇਂ ਬੰਤਾ ਸਿੰਘ ਜ਼ਮੀਨ ਦਾ ਮਾਲਕ ਸੀ ਪਰ ਸ਼ਾਂਤੀ ਉਸ ਦੇ ਹਿਰਦੇ ਤੋਂ ਕੋਹਾਂ ਦੂਰ ਸੀ।

ਇਨ੍ਹਾਂ ਦਿਨਾਂ ਵਿਚ ਲਾਇਲ ਪੁਰ ਵਾਲੀ ਬਾਰ ਖੁਲ੍ਹੀ। ਦੁਆਬੇ ਦੇ ਜਟ ਵਹੀਰਾਂ ਘਤਕੇ ਇਧਰ ਆਏ। ਬੰਤਾ ਸਿੰਘ ਕਹਿਣ ਲਗਾ, ਅਸੀਂ ਤਾਂ ਇਥੋਂ ਨਹੀਂ ਹਿਲਦੇ, ਜਿਹੜੇ ਤੁਰ ਜਾਣਗੇ, ਉਨਾਂ ਦੀ ਜ਼ਮੀਨ ਮੁਲ ਲਵਾਂਗੇ। ਇਕ ਦਿਨ ਇਕ ਮੁਸਾਫਰ ਜ਼ਿਮੀਦਾਰ ਬੰਤਾ ਸਿੰਘ ਕੋਲ ਰਾਤ ਆ ਰਿਹਾ ਤੇ ਗੱਲਾਂ ਬਾਤਾਂ ਦਸਣ ਲਗਾ ਜੋ 'ਬਹਾਵਲਪੁਰ ਰਿਆਸਤ ਵਿਚ ਇਕ ਪਿੰਡ ਸਿੱਖਾਂ ਦਾ ਹੈ। ਉਥੇ ਹਰ ਇਕ ਸਿੱਖ ਜ਼ਿਮੀਦਾਰ ਨੂੰ ਪੰਜੀ ਘੁਮਾਂ ਮੁਫਤ ਮਿਲਦੇ ਹਨ, ਜ਼ਮੀਨ ਚੰਗੀ ਹੈ, ਉਸ ਵਿਚ ਬੀਜੀ ਹੋਈ ਕਣਕ ਘੋੜੇ ਜਿਡੀ ਉਚੀ ਹੁੰਦੀ ਹੈ ਤੇ ਸੰਘਣੀ ਐਨੀਂ ਜੋ ਦਾਤਰੀ ਦੇ ਪੰਜ ਫੇਰਿਆਂ ਨਾਲ ਪੰਡ ਬਣ ਜਾਂਦੀ ਹੈ। ਇਕ ਜਟ ਉਥੇ ਖਾਲੀ ਹੱਥ ਗਿਆ ਸੀ, ਪਰ ਹੁਣ ਛੇ ਊਠਾਂ ਤੇ ਚਾਰ ਮਝੀਂ ਦਾ ਮਾਲਕ ਹੈ।

ਬੰਤਾ ਸਿੰਘ ਦੇ ਚਿੱਤ ਵਿਚ ਤ੍ਰਿਸ਼ਨਾਂ ਭੜਕ