ਪੰਨਾ:ਚੰਬੇ ਦੀਆਂ ਕਲੀਆਂ.pdf/9

ਇਹ ਸਫ਼ਾ ਪ੍ਰਮਾਣਿਤ ਹੈ

( ਕ )

ਦੀ ਇਤਨੀ ਕਦਰ ਹੋਈ ਕਿ ਅੱਸੀ ਤੋਂ ਵਧ ਜ਼ਬਾਨਾਂ ਵਿਚ ਕਈ ਪੁਸਤਕਾਂ ਦੇ ਤਜਰਮੇ ਹੋ ਗਏ। ਭਾਵੇਂ ਇਤਰਾਜ਼ ਕਰਨ ਵਾਲੇ ਦਵੈਖੀ ਪੁਰਸ਼ ਉਸ ਸਮੇਂ ਭੀ ਟਾਲਸਟਾਏ ਦੇ ਉਚ ਸਿਧਾਂਤਾਂ ਦੀ ਵਿਰੋਧਤਾ ਕਰਦੇ ਰਹੇ ਅਤੇ ਹੁਣ ਭੀ ਯਤਨ ਕਰ ਰਹੇ ਹਨ ਕਿ ਇਹ ਸਿਧਾਂਤ ਰੂਸ ਵਿਚ ਹੀ ਰਹਿਣ। ਰੂਸ ਤੋਂ ਬਾਹਰਲੇ ਦੇਸਾਂ ਨੂੰ ਰੂਸ ਦੇ ਵਿਰੁਧ ਐਵੇਂ ਗਲਾਂ ਕਰਕੇ ਭੜਕਾਇਆ ਜਾਂਦਾ ਹੈ ਪਰ ਸੂਰਜ ਦੇ ਚਾਨਣੇ ਨੂੰ ਕੌਣ ਲੁਕਾ ਸਕਦਾ ਹੈ। ਇਸ ਨੇ ਅਵੱਸ਼ ਹੀ ਪ੍ਰਕਾਸ਼ ਹੋਣਾ ਹੈ॥

ਮਹਾਤਮਾਂ ਜੀ ਦਾ ਸਭ ਤੋਂ ਵੱਡਾ ਉਪਦੈਸ਼ ਇਹ ਸੀ ਕਿ "ਬੁਰਾਈ ਦਾ ਟਾਕਰਾ ਨਾ ਕਰੋ, ਇਸ ਨੂੰ ਪ੍ਰੇਮ ਨਾਲ ਜਿਤੋ"। ਆਪ ਦੇਸ਼ਾਂਤ੍ਰੀ ਯੁਧਾਂ ਸਖਤ ਵਿਰੋਧੀ ਸਨ। ਜਦ ਆਪ ਜਵਾਨ ਸਨ ਤਾਂ ਕਰੀਮੀਆ ਦੀ ਲੜਾਈ ਵਿਚ ਆਪ ਨੂੰ ਅੰਗ੍ਰੇਜ਼ਾਂ ਅਰ ਫ੍ਰਾਂਸੀਸੀਆਂ ਦੇ ਵਿਰੁਧ ਜੰਗ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਰਾਜਾ ਅਸ਼ੋਕ ਵਾਂਗ ਆਪ ਇਕੇ ਲੜਾਈ ਤੋਂ ਸਿਖਿਆ ਲੈਕੇ ਕਿਨਾਰੇ ਬੈਠ ਗਏ। ਆਪਦਾ ਕਥਨ ਹੈ ਕਿ ਮੈਨੂੰ ਪਤਾ ਨਹੀਂ ਲਗਦਾ ਕਿ ਜੇਹੜੇ ਈਸਾਈ ਪ੍ਰਚਾਰ ਕਰਦੇ ਹਨ ਕਿ ਆਪਣੇ ਗੁਆਂਢੀ ਨਾਲ ਪਿਆਰ ਕਰੋ ਉਹ ਲੜਾਈ ਵਿਚ ਅਕਾਰਨ ਹੀ ਓਪਰੇ ਆਦਮੀਆਂ ਦੇ ਸਰੀਰ ਵਢਕੇ ਉਨ੍ਹਾਂ ਦਾ ਲਹੂ ਅਤੇ ਮਿੱਝ[1] ਵੇਖਕੇ ਕਿਉਂ ਪ੍ਰਸੰਨ ਹੁੰਦੇ ਹਨ॥

ਸ਼ੁਕਰ ਹੈ ਕਿ ਦੁਨੀਆ ਹੌਲੇ ੨ ਇਨ੍ਹਾਂ ਅਸੂਲਾਂ ਵਲ ਆ ਰਹੀ ਹੈ। ਯੂਰਪੀਨ ਕੌਮਾਂ ਦੀ ਲੀਗ (ਸਭਾ) ਅਜ ਕਲ ਸੋਚ ਰਹੀ ਹੈ ਕਿ ਲੜਾਈ ਭੜਾਈ ਨੂੰ ਉਕਾ ਹੀ ਬੰਦ ਕਰਕੇ ਫੌਜਾਂ ਨੂੰ ਬਹੁਤ ਘਟ ਕੀਤਾ ਜਾਵੇ। ਕਿਰਤ ਅਤੇ ਕਿਸਾਨ

  1. ਹੱਡੀਆਂ ਵਿਚਲਾ ਸੰਘਣਾ ਤਰਲ ਪਦਾਰਥ