ਪੰਨਾ:ਚੰਬੇ ਦੀਆਂ ਕਲੀਆਂ.pdf/89

ਇਹ ਸਫ਼ਾ ਪ੍ਰਮਾਣਿਤ ਹੈ

( ੭੮)

ਇਕ ਆਦਮੀਂ ਨੂੰ ਕਿੰਨੀ ਭੋਇੰ

ਲੋੜੀਏ!

ਇਕ ਵੱਡੀ ਭੈਣ ਆਪਣੀ ਛੋਟੀ ਭੈਣ ਨੂੰ ਮਿਲਣ ਵਾਸਤੇ ਦੁਆਬੇ ਦੇ ਕਿਸੇ ਪਿੰਡ ਗਈ। ਵੱਡੀ ਦਾ ਵਿਆਹ ਜਲੰਧਰ ਦੇ ਇਕ ਵਪਾਰੀ ਪੁਰਸ਼ ਨਾਲ ਹੋਇਆ ੨ ਸੀ ਤੇ ਛੋਟੀ ਪਿੰਡ ਦੇ ਇਕ ਮਮੂਲੀ ਜ਼ਿਮੀਦਾਰ ਨਾਲ ਵਿਆਹੀ ਗਈ ਸੀ। ਜਦ ਦੋਨੋਂ ਦੁਪਹਿਰ ਦੀ ਰੋਟੀ ਖਾਣ ਬੈਠੀਆਂ ਅਤੇ ਗੱਲ ਬਾਤ ਛਿੜੀ, ਤਾਂ ਵੱਡੀ ਨੇ ਸ਼ਹਿਰੀ ਜੀਵਣ ਦੀ ਵੱਡੀ ਉਪਮਾ ਕੀਤੀ ਤੇ ਦਸਿਆ "ਅਸੀਂ ਬੜੀ ਮੌਜ ਨਾਲ ਰਹਿੰਦੇ ਹਾਂ, ਸੋਹਣੇ 2 ਕਪੜੇ ਪਾਉਂਦੇ ਹਾਂ, ਸਾਡੇ ਮੁੰਡਿਆਂ ਦੇ ਫਰਾਕ ਅਤਿ ਸੋਹਣੇ ਹੁੰਦੇ ਹਨ। ਖਾਣ ਪੀਣ ਨੂੰ ਚੰਗਾ ਚੋਖਾ ਮਿਲਦਾ ਹੈ, ਰਾਤ ਨੂੰ ਸਰਕਸ ਤੇ ਸਿਨੇਮਾ ਦੀ ਮੌਜ ਹੁੰਦੀ ਹੈ।" ਇਤਆਦਿਕ।

ਛੋਟੀ ਭੈਣ ਨੂੰ ਰੋਹ ਚੜਿਆ ਤੇ ਉਸ ਨੇ ਸ਼ਹਿਰੀ ਜੀਵਨ ਨੂੰ ਨਿੰਦ ਕੇ ਪੇਂਡੂ ਜੀਵਨ ਦੇ ਗੁਣ ਵਰਨਣ ਕੀਤੇ ਤੇ ਕਹਿਣ ਲੱਗੀ "ਮੈਂ ਤਾਂ ਤੇਰੇ ਨਾਲ ਥਾਂ ਵਟਾਣ ਨੂੰ ਰਾਜ਼ੀ ਨਹੀਂ। ਸਾਡਾ ਜੀਵਣ ਮੋਟਾ ਹੁੰਦਾ ਹੈ, ਪਰ ਅਸੀਂ ਚਿੰਤਾ ਤੋਂ ਬਚੇ ਹੋਏ ਹਾਂ, ਤੁਸੀਂ ਬਹੁਤੀ ਸ਼ੂਕਾ ਸ਼ਾਕੀ ਵਿਚ ਰਹਿੰਦੇ ਹੋ ਤੇ ਆਪਣੀ ਲੋੜ ਤੋਂ ਜ਼ਿਆਦਾ ਕਮਾਂਦੇ ਹੋ। ਪਰ ਗੁਆਚਦਾ ਵੀ ਉਨ੍ਹਾਂ ਦਾ ਹੈ ਜਿਨ੍ਹਾਂ ਦੇ