ਪੰਨਾ:ਚੰਬੇ ਦੀਆਂ ਕਲੀਆਂ.pdf/32

ਇਹ ਸਫ਼ਾ ਪ੍ਰਮਾਣਿਤ ਹੈ

( ੨੧ )

ਭੁਖਾ ਪਈ ਮਾਰਨੀਏ![1] ਨੀ ਤੂੰ ਨਿਕੰਮੀ ਚਟੂਰੀ ਹੈਂ।" ਇਤਿ ਆਦਿਕ। "ਤੂੰ ਸਾਡੀ ਛਾਨਣੀ ਵਿਚ ਛਕ ਕਿਉਂ ਕਰ ਦਿਤਾ ਸੀ? ਤੂੰ ਤੇ ਪਾਣੀ ਲੈਣ ਵਾਸਤੇ ਵੀ ਸਾਡੀ ਬਾਲਟੀ ਰਖੀ ਹੋਈ ਏ, ਇਸ ਵਿਚ ਮੋਰੀ ਕਰ ਦੇਵੇਂਗੀ, ਲਿਆ ਸਾਡੀ ਬਾਲਟੀ ਵਾਪਸ ਕਰ। ਆਦਿ।"

ਅਜਿਹੀਆਂ ਗੱਲਾਂ ਕਰਦੀਆਂ ਬਾਲਟੀ ਦੇ ਗਿਰਦੇ ਹੋ ਗਈਆਂ। ਪਾਣੀ ਡੁਲ੍ਹ ਗਿਆ। ਜ਼ਨਾਨੀਆਂ ਦੇ ਸਿਰੋਂ ਕਪੜੇ ਲਹਿ ਗਏ ਤੇ ਇਕ ਦੂਜੀ ਨੂੰ ਘਸੁੰਨੋ ਘਸੁੰਨੀ ਜੁਟ ਪਈਆਂ। ਨਿਧਾਨ ਸਿੰਘ ਖੇਤ ਤੋਂ ਵਾਪਸ ਆਉਂਦਾ ਸੀ। ਉਹ ਭੀ ਲੜਾਈ ਵਿਚ ਸ਼ਾਮਲ ਹੋਕੇ ਆਪਣੀ ਵਹੁਟੀ ਦੀ ਤਰਫਦਾਰੀ ਕਰਨ ਲੱਗਾ। ਇਹ ਵੇਖਕੇ ਬਹਾਦਰ ਸਿੰਘ ਤੇ ਉਸਦਾ ਪੁਤ੍ਰ ਵੀ ਆ ਗਏ ਤੇ ਤਕੜਾ ਯੁਧ ਹੋਇਆ। ਬਹਾਦਰ ਸਿੰਘ ਨੇ ਚੰਗੇ ਹੂਰੇ ਚਲਾਏ ਤੇ ਨਿਧਾਨ ਸਿੰਘ ਦੀ ਦਾੜ੍ਹੀ ਦੇ ਵਾਲ ਪੁਟ ਲਏ। ਰੌਲਾ ਸੁਣਕੇ ਲੋਕ ਆ ਗਏ ਤੇ ਲੜਦਿਆਂ ਨੂੰ ਮੁਸ਼ਕਲ ਨਾਲ ਛੁਡਾਇਆ।

ਬਸ ਇਹ ਸਾਰੇ ਫਸਾਦ ਦਾ ਮੁੱਢ ਸੀ।

ਨਿਧਾਨ ਸਿੰਘ ਨੇ ਆਪਣੀ ਦਾਹੜੀ ਦੇ ਖੁੱਥੇ ਹੋਏ ਵਾਲ ਇਕੱਠੇ ਕਰਕੇ ਥਾਣੇ ਵਿਚ ਰਪੋਟ ਕੀਤੀ ਤ ਲੋਕਾਂ ਨੂੰ ਆਖਿਓਸ:- "ਮੈਂ ਆਪਣੀ ਦਾਹੜੀ ਇਸ ਬੇਈਮਾਨ ਬਹਾਦਰ ਸਿੰਘ ਤੋਂ ਪੁਟਵਾਣ ਲਈ ਤੇ ਨਹੀਂ ਰਖੀ ਹੋਈ।" ਤੇ ਉਸ ਦੀ ਵਹੁਟੀ ਗਵਾਂਢੀਆਂ ਨੂੰ ਕਹਿੰਦੀ ਫਿਰੇ "ਅਸੀਂ ਥਾਣੇ ਰਿਪੋਟ ਕੀਤੀ ਹੈ। ਬਹਾਦਰ ਸਿੰਘ ਨੂੰ ਅਸੀਂ ਕਾਲੇ ਪਾਣੀ ਜ਼ਰੂਰ ਭਿਜਵਾਣਾ ਹੈ।" ਮੰਜੇ ਤੇ ਪਏ ਹੋਏ ਬਹਾਦਰ ਸਿੰਘ

  1. ਇੱਥੇ ¡ ਚਿੰਨ੍ਹ ਦੀ ਵਰਤੋਂ ਕੀਤੀ ਹੈ ਪਰ ਪੰਜਾਬੀ ਵਿੱਚ ਪੁੱਠੇ ਵਿਸਮਿਕ ਚਿੰਨ੍ਹ ਦੀ ਵਰਤੋਂ ਵੇਖਣ ਨੂੰ ਨਹੀਂ ਮਿਲਦੀ ਹੈ।