ਪੰਨਾ:ਚੰਬੇ ਦੀਆਂ ਕਲੀਆਂ.pdf/21

ਇਹ ਸਫ਼ਾ ਪ੍ਰਮਾਣਿਤ ਹੈ

( ੧੦ )

ਰਘਬੀਰ ਸਿੰਘ ਦਾ ਚਿਤ ਆਪਣੇ ਦੁਖੜੇ ਰੋਣ ਤੇ ਨਹੀਂ ਸੀ ਕਰਦਾ। ਉਸ ਨੇ ਠੰਡਾ ਸਾਹ ਲਿਆ ਤੇ ਆਖਿਆ: "ਅੱਜ ਛੱਬੀ ਸਾਲ ਹੋ ਗਏ ਹਨ, ਮੈਂ ਇਥੇ ਆਪਣੇ ਪਾਪਾਂ ਦਾ ਫਲ ਭੋਗਣ ਲਈ ਭੇਜਿਆ ਗਿਆ ਸਾਂ।"

ਰਹੀਮੇ ਪੁਛਿਆ - 'ਪਰੰਤੂ ਤੁਹਾਡੇ ਵਿਰੁਧ ਜੁਰਮ ਕੀ ਸੀ?'

ਬਾਬੇ ਨੇ ਇਨਾਂ ਨੂੰ - 'ਕਰਮਾਂ ਦਾ ਫਲ', ਹੋਰ ਕੋਈ ਹਾਲ ਦਸਣ ਲਈ ਉਹ ਤਿਆਰ ਨ ਹੋਇਆ। ਪਰੰਤੂ ਦੂਜੇ ਕੈਦੀਆਂ ਨੇ ਰਹੀਮੇ ਨੂੰ ਬਾਬੇ ਦੇ ਜੁਰਮ ਸਬੰਧੀ ਦਸ ਦਿਤਾ ਕਿ ਕਿਸੇ ਬਦਮਾਸ਼ ਨੇ ਇਕ ਸੌਦਾਗਰ ਨੂੰ ਵੱਢ ਸੁਟਿਆ ਅਰ ਦੋਸ਼ ਰਘਬੀਰ ਸਿੰਘ ਦੇ ਨਾਂ ਲੱਗਾ। ਰਹੀਮੇ ਨੇਜਦੋਂ ਇਹ ਸਾਰੀ ਗੱਲ ਸੁਣੀ ਤਾਂ ਉਸਨੇ ਬਾਬੇ ਵਲ ਇਕੇਰਾਂ ਵੇਖਿਆ। ਆਪਣੇ ਗੋਡਿਆਂ ਤੇ ਹੱਥ ਰੱਖਕੇ ਆਖਣ ਲੱਗਾ:-

'ਇਹ ਤਾਂ ਬੜੀ ਵਚਿੱਤਰ ਗਲ ਹੈ, ਪਰ ਬਾਬਾ ਜੀ! ਤੁਸੀਂ ਤਾਂ ਬਹੁਤ ਹੀ ਛੇਤੀ ਬੁਢੇ ਹੋ ਗਏ ਹੋ?'

ਹੋਰ ਕੈਦੀ ਪੁਛਣ ਲਗੇ ਕਿ ਇਸ ਵਿਚ ਵਚਿੱਤਰ ਗੱਲ ਕਾਹਦੀ ਹੋਈ ਤੇ ਉਸ ਨੇ ਇਸ ਤੋਂ ਪਹਿਲਾਂ ਰਘਬੀਰ ਸਿੰਘ ਨੂੰ ਕਦੋਂ ਵੇਖਿਆ ਸੀ, ਪਰੰਤੂ ਰਹੀਮੇ ਨੇ ਕੇਵਲ ਇਨਾਂ ਹੀ ਆਖਿਆ!

"ਇਹ ਤਾਂ ਜਾਦੂ ਦੀ ਖੇਡ ਹੋਈ, ਅਸੀਂ ਇਸ ਪ੍ਰਕਾਰ ਫੇਰ ਆਪਸ ਵਿਚ ਇਕਠੇ ਹੋ ਗਏ ਹਾਂ।"

ਉਸ ਦੇ ਇਹਨਾਂ ਬਚਨਾਂ ਨੇ ਰਘਬੀਰ ਸਿੰਘ ਦੇ ਦਿਲ ਵਿੱਚ ਸ਼ੱਕ ਪਾਇਆ ਕਿ ਕੀ ਪਤਾ ਰਹੀਮੇ ਨੂੰ ਉਸ ਕਤਲ ਦਾ ਕੁਝ ਭੇਤ ਮਲੂਮ ਹੋਵੇ, ਉਸ ਤੋਂ ਪੁਛਣ ਲੱਗਾ:-