ਪੰਨਾ:ਚੰਬੇ ਦੀਆਂ ਕਲੀਆਂ.pdf/18

ਇਹ ਸਫ਼ਾ ਪ੍ਰਮਾਣਿਤ ਹੈ

( ੭ )

ਬੱਚਿਆਂ ਨੂੰ ਅਖੀਰੀ ਵਾਰ ਪਿਆਰ ਭਰੇ ਨੈਣਾਂ ਨਾਲ ਡਿੱਠਾ ਅਤੇ ਫਿਰ ਮੂੰਹ ਦੂਜੇ ਪਾਸੇ ਕਰ ਲਿਆ।

ਜਦੋਂ ਵਹੁਟੀ ਅਰ ਬੱਚੇ ਚਲੇ ਗਏ, ਰਘਬੀਰ ਸਿੰਘ ਦਿਲ ਨਾਲ ਗਲਾਂ ਕਰਨ ਲਗ - "ਹੱਛਾ ਕਰਤਾਰ! ਹੁਣ ਤਾਂ ਵਹੁਟੀ ਭੀ ਸ਼ਕ ਕਰਦੀ ਹੈ। ਸੱਚ ਹੈ! ਅੰਤਰਜਾਮੀ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਭੀ ਸੱਚ ਨੂੰ ਨਹੀਂ ਜਾਣਦਾ। ਕੇਵਲ ਪ੍ਰਮਾਤਮਾਂ ਤੋਂ ਹੀ ਦਇਆ ਮੰਗਣੀ ਚਾਹੀਦੀ ਹੈ, ਅਰ ਉਸੇ ਦੇ ਦਰੋਂ ਹੀ ਮੇਹਰ ਦੀ ਆਸ ਹੋ ਸਕਦੀ ਹੈ।"

ਆਸ ਦਾ ਲੱਕ ਟੁੱਟ ਚੁਕਾ ਸੀ, ਹੁਣ ਰਘਬੀਰ ਸਿੰਘ ਨੇ ਰੱਬ ਵਲ ਧਿਆਨ ਮੋੜਿਆ।

ਹਾਕਮ ਦੇ ਹੁਕਮ ਅਨੁਸਾਰ ਬੈਂਤ ਲਗਾਕੇ ਕੁਝ ਦਿਨ ਮਗਰੋਂ ਹੋਰ ਕੈਦੀਆਂ ਸਣੇ ਰਘਬੀਰ ਸਿੰਘ ਨੂੰ ਕਾਲੇ ਪਾਣੀ ਭੇਜਿਆ ਗਿਆ।

ਰਘਬੀਰ ਸਿੰਘ ਦੇ ਕਾਲੇ ਪਾਣੀ ਵਿੱਚ ਛੱਬੀ ਸਾਲ ਬੀਤ ਗਏ, ਸਿਰ ਦੇ ਵਾਲ ਦੁਧ ਵਾਂਗ ਬਗੇ ਹੋ ਗਏ, ਦਾਹੜੀ ਭੀ ਪਤਲੀ ਲੰਬੀ ਚਿੱਟੀ ਹੋ ਗਈ, ਤਬੀਅਤ ਵਿਚ ਚੁਲਬਲੇ ਪਨ ਵਾਲਾ ਹੁਣ ਨਾਮ ਨਿਸ਼ਾਨ ਨਹੀਂ ਸੀ। ਲੱਕ ਕੁੱਬਾ ਹੋ ਗਿਆ, ਚਲ ਧੀਮੀ, ਬੋਲਣ ਥੋੜਾ, ਹੱਸਣਾ ਬਹੁਤ ਹੀ ਥੋੜਾ ਅਰ ਸਮਾਂ ਅਕਸਰ ਰੱਬ ਨੂੰ ਚੇਤੇ ਕਰਦਿਆਂ ਬੀਤਦਾ ਸੀ।

ਰਘਬੀਰ ਸਿੰਘ ਨੇ ਕਾਲੇ ਪਾਣੀ ਵਿੱਚ ਨਾਰੀਅਲ ਦੇ ਫਰਸ਼ ਆਦਿਕ ਬਨਾਣੇ ਸਿੱਖ ਲਏ ਅਰ ਕੰਮ ਤੋਂ ਜਦੋਂ ਵੇਹਲਾ ਹੁੰਦਾ ਸੀ ਤਾਂ ਇਕ ਸ਼ਬਦਾਂ ਵਾਲਾ ਗੁਟਕਾ ਪੜ੍ਹਦਾ