ਪੰਨਾ:ਚੰਬੇ ਦੀਆਂ ਕਲੀਆਂ.pdf/166

ਇਹ ਸਫ਼ਾ ਪ੍ਰਮਾਣਿਤ ਹੈ

(੧੫੫ )

ਨਵੇਂ ਮੁਲ ਲੈ ਆਂਦੇ । ਘਰ ਵਿਚ ਤਾਂ ਭੰਨੀ ਭੁਗੜੀ ਨਹੀਂ ਸੀ। ਇਸ ਤਰਾਂ ਦੂਜਾ ਦਿਨ ਭੀ ਬੀਤ ਗਿਆ ਅਤੇ ਤੀਸਰੇ ਦਿਨ ਇਸ ਘਰ ਦੀ ਕਾਂਇਆਂ ਕੁਝ ਪਲਟੀ ਨਜ਼ਰ ਆਈ। ਆਦਮੀ ਚਲਣ ਫਿਰਨ ਜੋਗਾ ਹੋ ਗਿਆ, ਜ਼ਨਾਨੀ ਨੂੰ ਕੁਝ ਸੁਰਤ ਆਈ ਅਤੇ ਉਸ ਨੇ ਇਕ ਘੁਟ ਪਾਣੀ ਦਾ ਪੀਤਾ। ਛੋਟਾ ਮੁੰਡਾ ਤਾਂ ਰਾਮਦਾਸ ਦੇ ਪਿਛੇ ਬਾਬਾ ਬਾਬਾ ਕਰਕੇ ਕੁਦਦਾ ਫਿਰਦਾ ਸੀ ਅਤੇ ਜਦ ਰਾਮਦਾਸ ਬੈਠਾ ਹੋਵੇ ਤਾਂ ਉਸ ਦੀ ਝੋਲੀ ਵਿਚ ਜਾ ਵੜਦਾ ਸੀ।

(੪)

ਹੁਣ ਤਿੰਨ ਦਿਨ ਬੀਤ ਗਏ ਅਤੇ ਰਾਮਦਾਸ ਨੇ ਸੋਚਿਆ ਮੈਂ ਬਥੇਰਾ ਸਮਾਂ ਇਥੇ ਗੁਆ ਛਡਿਆ ਹੈ, ਹੁਣ ਛੇਤੀ ਤੁਰਨਾ ਚਾਹੀਦਾ ਹੈ, ਕਿਤੇ ਵਿਸਾਖੀ ਤੋਂ ਪਛੜ ਨਾ ਜਾਵੇ, ਉਸ ਨੇ ਹੁਣ ਤੁਰਨ ਦਾ ਖਿਆਲ ਕੀਤਾ, ਪਰ ਅਗਲੇ ਦਿਨ ਬਸੰਤ ਦਾ ਪੁਰਬ ਸੀ ਅਤੇ ਉਸਨੇ ਸੋਚਿਆ "ਚੰਗਾ ਹੈ, ਪੁਰਬ ਦਾ ਦਿਨ ਇਨ੍ਹਾਂ ਸੰਗ ਗੁਜ਼ਾਰਾਂ ਤੇ ਉਸ ਦਿਨ ਦੋ ਪੈਸੇ ਦਾ ਬਸੰਤੀ ਰੰਗ ਲਿਆਕੇ ਸਾਰਿਆਂ ਦੇ ਦੁਪੱਟੇ ਰੰਗੇ ਅਤੇ ਸੂਜੀ ਘਿਓ ਮਿੱਠਾ ਆਦਿਕ ਲਿਆਕੇ ਬਸੰਤੀ ਕੜਾਹ ਬਣਾਇਆ ਅਤੇ ਉਸ ਨਿਰਾਸਤਾ ਭਰੇ ਘਰ ਵਿਚ ਖੁਸ਼ੀ ਦੀ ਰੌ ਚਲ ਗਈ ।

ਬਸੰਤ ਵਾਲੀ ਆਥਨ ਨੂੰ ਰਾਮਦਾਸ ਸੋਚਾਂ ਵਿਚ ਸੀ ਕਿ ਮੈਂ ਕਲ੍ਹ ਟੁਰ ਗਿਆ ਤਾਂ ਇਹ ਟਬਰ ਫੇਰ ਉਸ ਹਾਲਤ ਵਿਚ ਹੋ ਜਾਵੇਗਾ ਜਿਸ ਵਿਚ ਮੈਂ ਪਹਿਲਾਂ