ਪੰਨਾ:ਚੰਬੇ ਦੀਆਂ ਕਲੀਆਂ.pdf/159

ਇਹ ਸਫ਼ਾ ਪ੍ਰਮਾਣਿਤ ਹੈ

( ੧੪੮ )

ਚਲ ਦੇਈਏ ? ਤੂੰ ਅਤੇ ਮੈਂ ਇਕੱਠੇ ਸੁਖਿਆ ਸੀ। ਹੁਣ ਤਿਆਰ ਹੋ ਅਤੇ ਭਾਰ ਸਿਰੋਂ ਲਾਹ ਆਈਏ ?

(੨)

ਅਖੀਰ ਫੈਸਲਾ ਹੋ ਗਿਆ ਅਤੇ ਦੋਵੇਂ ਬੁਢੇ ਦੀਵਾਲੀ ਤੋਂ ਦੂਜੇ ਦਿਨ ਪਿੰਡੋਂ ਤੁਰ ਪਏ । ਰਾਮਦਾਸ ਨੇ ਸੱਤ ਬਕਰੀਆਂ ਆਪਣੇ ਗੁਆਂਢੀ ਨੂੰ ਵੇਚਕੇ ੭੦) ਰੁਪੈ ਲਏ ਅਤੇ ਬਾਕੀ ੩੦) ਰੁਪੈ ਘਰ ਦੇ ਸਾਰੇ ਆਦਮੀਆਂ ਪਾਸੋਂ ਹੂੰਝ ਹਾਂਝ ਕੇ ਕੱਠੇ ਕੀਤੇ । ਉਸ ਦੀ ਨੂੰਹ ਅਤੇ ਵਹੁਟੀ ਨੇ ਸਾਰੀ ਪੂੰਜੀ ਉਸ ਦੇ ਹਵਾਲੇ ਕਰ ਦਿੱਤੀ ।

ਸ਼ਾਮਦਾਸ ਨੇ ਤੁਰਨ ਲਗਿਆਂ ਆਪਣੇ ਸਾਰੇ ਟੱਬਰ ਨੂੰ ਬਹੁਤ ਸਮਝਾਇਆ, ਮੁੰਡੇ ਨੂੰ ਦਸਿਆ ਫਲਾਣੀ ਪੈਲੀ ਵਿਚ ਬਾਜਰਾ ਬੀਜਣਾ ਹੈ, ਫ਼ਲਾਣੀ ਖਾਲੀ ਰਹੇ, ਰੂੜੀ ਦਾ ਢੇਰ ਇਥੇ ਲਾਉਣਾ, ਚਾਵਲ ਫਲਾਣੀ ਭੜੋਲੀ ਵਿਚ ਰਖਣੇ..........ਆਦਿਕ ।

ਰਾਮਦਾਸ ਨੇ ਆਪਣੇ ਟਬਰ ਨੂੰ ਅਜਿਹੀ ਕੋਈ ਸਿਖਿਆ ਨਾ ਦਿਤੀ । ਉਸ ਨੇ ਆਪਣੀ ਵਹੁਟੀ ਨੂੰ ਕੇਵਲ ਇਤਨਾ ਆਖਿਆ ਕਿ ਗੁਆਂਢੀ ਨੂੰ ਜੇਹੜੀਆਂ ਸਤ ਬਕਰੀਆਂ ਦੇਣੀਆਂ ਹਨ, ਉਹ ਚੰਗੀਆਂ ਚੁਣ ਕੇ ਦਿਤੀਆਂ ਜਾਣ । ਬਾਕੀ ਗਲਾਂ ਵਾਸਤੇ ਉਸ ਨੇ ਪੁਤਰਾਂ ਨੂੰ ਆਖਿਆ: "ਘਰ ਬਾਰ ਦੇ ਤੁਸੀਂ ਮਾਲਕ ਹੈ, ਜਿਵੇਂ ਮਰਜ਼ੀ ਆਵੇ ਕਰੋ ।"

ਪਿੰਡੋਂ ਬਾਹਰ ਲੋਗ ਇਹਨਾਂ ਨੂੰ ਛਡਣ ਆਏ ਅਤੇ ਸਾਰਿਆਂ ਤੋਂ ਵਿਦਾ ਹੋਕੇ ਦੋਵੇਂ ਬੁਢੇ ਤੁਰੇ