ਪੰਨਾ:ਚੰਬੇ ਦੀਆਂ ਕਲੀਆਂ.pdf/158

ਇਹ ਸਫ਼ਾ ਪ੍ਰਮਾਣਿਤ ਹੈ

(੧੪੭ )

ਸਿਆਣੀ ਹੈ । ਉਹ ਕਹਿੰਦੀ ਸੀ:" ਦੀਵਾਲੀ ਬੜੀ ਭਲੀ ਲੋਕ ਹੈ, ਜੇਹੜੀ ਆਪਣੇ ਆਪ ਆ ਜਾਂਦੀ ਹੈ, ਜੇ ਸਾਡੇ ਮਕਾਨ ਸਾਫ਼ ਕਰਨ ਦੀ ਉਡੀਕ ਹੀ ਕਰਦੀ ਰਹੇ, ਤਾਂ ਕਦੀ ਨਾ ਆ ਸਕੇ।"- ਸੋ ਹੇ ਸਜਣਾਂ ! ਜੇ ਚਲਣਾ ਹਈ ਤਾਂ ਦੀਵਾਲੀ ਤੋਂ ਦੂਜੇ ਦਿਨ ਟੁਰ ਪਈਏ।"

ਸ਼ਾਮਦਾਸ:-"ਮੇਰਾ ਬਥੇਰਾ ਰੁਪਿਆ ਇਸ ਮਕਾਨ ਉਤੇ ਖ਼ਰਚ ਹੋ ਚੁਕਾ ਹੈ। ਤੀਰਥ ਯਾਤਰਾ ਵਾਸਤੇ ਭੀ ਘਟੋ ਘਟ ਸੌ ਦਮੜਾ ਚਾਹੀਦਾ ਹੈ।"

ਰਾਮਦਾਸ ਹੱਸਿਆ:-"ਗਲਾਂ ਨਾ ਪਿਆ ਬਣਾ, ਤੈਨੂੰ ਸੌ ਰੁਪੈ ਦੀ ਕੀ ਪ੍ਰਵਾਹ ਹੈ, ਤੇਰੇ ਕੋਲ ਮੇਰੇ ਨਾਲੋਂ ਦਸ ਹਿਸੇ ਵਧ ਹੈ। ਮੇਰੇ ਪਾਸ ਰੁਪਏ ਨਹੀਂ ਹਨ, ਪਰ ਤੁਰਨ ਲਗੇ ਤਾਂ ਆਪੇ ਇੰਤਜ਼ਾਮ ਕਰ ਲਵਾਂਗਾ, ਕੁਝ ਘਰੋਂ ਕਢਾਂਗਾ ਤੇ ਕੁਝ ਬਕਰੀਆਂ ਵੇਚ ਛਡਾਂਗਾ।"

ਸ਼ਾਮਦਾਸ:-"ਬਕਰੀਆਂ ਵੇਚਕੇ ਪਛਤਾਵੇਂਗਾ ਤਾਂ ਨਹੀਂ?"

ਰਾਮਦਾਸ:-"ਪਛਤਾਵਾ ਕੇਹੜੀ ਗਲ ਦਾ? ਮੈਂ ਕਦੀ ਨਹੀਂ ਪਛਤਾਵਣ ਲੱਗਾ। ਸਾਰੀ ਉਮਰ ਵਿਚ ਮੈਂ ਕਦੀ ਪਛਤਾਵਾ ਕੀਤਾ ਹੈ ਤਾਂ ਕੇਵਲ ਆਪਣੇ ਪਾਪਾਂ ਉਤੇ। ਆਤਮਾਂ ਤੋਂ ਵਧਕੇ ਭੀ ਬਹੁਮੁਲੀ ਵਸਤ ਹੋਰ ਕੋਈ ਹੋ ਸਕਦੀ ਹੈ?"

ਸ਼ਾਮਦਾਸ:-"ਇਹ ਤਾਂ ਠੀਕ ਹੈ, ਪਰ ਘਰ ਘਾਟ ਐਵੇਂ ਸੁਟ ਨਹੀਂ ਦੇਣਾ ਚਾਹੀਦਾ।"

ਰਾਮਦਾਸ:-"ਅਤੇ ਆਤਮਾ ਨੂੰ ਬੇਸ਼ਕ, ਸੁਟ