ਪੰਨਾ:ਚੰਬੇ ਦੀਆਂ ਕਲੀਆਂ.pdf/153

ਇਹ ਸਫ਼ਾ ਪ੍ਰਮਾਣਿਤ ਹੈ

( ੧੪੨ )

ਓਥੋਂ ਭਜਕੇ ਮੈਂ ਇਥੇ ਆਇਆ। ਤੁਸੀਂ ਮੇਰੀ ਮਰ੍ਹਮ ਪਟੀ ਕਰਕੇ ਜਾਨ ਬਚਾਈ। ਮੈਂ ਤੁਹਾਨੂੰ ਮਾਰਨ ਲਈ ਆਇਆ ਸਾਂ, ਪਰ ਤੁਸੀਂ ਮੇਰੀ ਰਖਿਆ ਕੀਤੀ। ਜੇ ਮੈਂ ਜੀਉਂਦਾ ਰਿਹਾ ਤਾਂ ਤੁਹਾਡਾ ਚਰਨ ਸੇਵਕ ਬਣਕੇ ਰਹਾਂਗਾ। ਮੈਨੂੰ ਖਿਮਾਂ ਕਰੋ?"

ਰਾਜਾ ਆਪਣੇ ਇਸ ਵੈਰੀ ਨਾਲ ਸੁਲਹ ਕਰਕੇ ਬਹੁਤ ਪ੍ਰਸੰਨ ਹੋਇਆ ਅਤੇ ਨਾਹੀਂ ਕੇਵਲ ਉਸ ਨੂੰ ਮਾਫ ਕਰ ਦਿਤਾ ਸਗੋਂ ਕਹਿਣ ਲਗਾ ਕਿ ਆਪਣੇ ਨੌਕਰ ਭੇਜਕੇ ਮੈਂ ਸ਼ਾਹੀ ਹਕੀਮ ਬੁਲਾਵਾਂਗਾ ਅਤੇ ਫੇਰ ਓਹ ਤੇਰੇ ਫੱਟਾਂ ਦੀ ਪਟੀ ਕਰੇਗਾ, ਤੇਰੇ ਭਰਾ ਦੀ ਜਾਇਦਾਦ ਵੀ ਤੈਨੂੰ ਮਿਲ ਜਾਵੇਗੀ।

ਜ਼ਖਮੀ ਗਭਰੂ ਤੋਂ ਵੇਹਲਿਆਂ ਹੋਕੇ ਰਾਜਾ ਬਾਹਰ ਆਇਆ। ਤਪੀਸ਼ਰ ਕਲ ਵਾਲੀ ਕਿਆਰੀ ਵਿਚ ਬੀਜ ਪਾ ਰਿਹਾ ਸੀ। ਰਾਜੇ ਨੇ ਨੇੜੇ ਹੋਕੇ ਪ੍ਰਣਾਮ ਕੀਤੀ ਤੇ ਆਖਿਆ:-

'ਮਹਾਰਾਜ ਮੇਰੀ ਅਖੀਰੀ ਬੇਨਤੀ ਹੈ ਕਿ ਮੇਰੇ ਸਵਾਲਾਂ ਦਾ ਉਤਰ ਦਿਓ।"

ਤਪੀਸ਼ਰ ਨਿਠਕੇ ਬੈਠ ਗਿਆ: "ਰਾਜਨ ਤੈਨੂੰ ਜਵਾਬ ਮਿਲ ਚੁਕਾ ਹੈ?"

ਰਾਜਾ:-"ਮੈਨੂੰ ਜਵਾਬ ਕਿਸ ਤਰਾਂ ਮਿਲ ਚੁੱਕਾ ਹੈ।"

ਤਪੀਸ਼ਰ ਨੇ ਕਿਹਾ:-"ਰਾਜਨ, ਵੇਖ, ਜੇ ਤੂੰ ਕਲ ਮੇਰੇ ਉਤੇ ਦਇਆ ਕਰਕੇ ਕਿਆਰੀ ਨਾ ਪੁਟਦਾ ਅਤੇ ਛੇਤੀ ਵਾਪਸ ਮੁੜ ਜਾਂਦਾ ਤਾਂ ਇਹ ਆਦਮੀ ਤੇਰੇ ਉੱਤੇ