ਪੰਨਾ:ਚੰਬੇ ਦੀਆਂ ਕਲੀਆਂ.pdf/133

ਇਹ ਸਫ਼ਾ ਪ੍ਰਮਾਣਿਤ ਹੈ

( ੧੨੨ )

ਨੇਮ ਨਾਲ ਕਰਦਾ ਸੀ ਅਰ ਪਾਠ ਕੀਤਿਆਂ ਉਸ ਨੂੰ ਧੀਰਜ ਆਉਂਦਾ ਸੀ। ਕਿਸੇ ੨ ਰਾਤ ਉਸ ਦੇ ਦੀਵੇ ਵਿਚ ਤੇਲ ਮੁਕ ਜਾਵੇ, ਪਰ ਉਸ ਦਾ ਜੀ ਗੁਟਕਾ ਛਡਣ ਨੂੰ ਨਾ ਕਰੇ। ਜਿਉਂ ਜਿਉਂ ਪੜ੍ਹਦਾ ਗਿਆ, ਉਸ ਨੂੰ ਪਤਾ ਲਗਾ ਕਿ ਰੱਬ ਉਸ ਤੋਂ ਕੀ ਮੰਗਦਾ ਹੈ ਅਤੇ ਰੱਬ ਦੀ ਰਜ਼ਾ ਵਿਚ ਕਿੱਦਾਂ ਰਹੀਦਾ ਹੈ । ਉਸ ਦਾ ਮਨ ਫ਼ੁਲ ਵਾਂਗ ਹੌਲਾ ਹੁੰਦਾ ਗਿਆ । ਇਸ ਤੋਂ ਪਹਿਲਾਂ ਸੌਣ ਲਗਿਆਂ ਉਸ ਦਾ ਮਨ ਉਦਾਸੀ ਤੇ ਚਿੰਤਾ ਦਾ ਭਰਿਆ ਹੋਇਆ ਰਹੇ ਤੇ ਆਪਣੇ ਮੁੰਡੇ ਨੂੰ ਯਾਦ ਕਰਕੇ ਰੱਬ ਨੂੰ ਗਾਲ੍ਹਾਂ ਕਢਿਆ ਕਰੇ, ਹੁਣ ਸੌਣ ਲਗਿਆਂ ਸੰਤੂ ਆਖਦਾ ਸੀ:-

ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ
ਤੇ ਮਨਹਿ ਬਸੇਰਾ ॥ ਨਿਜ ਘਰ ਮਹਲ
ਪਾਵਹੁਸੁਖ ਸਹਿਜੇ ਬਹੁਰਿ ਨ ਹੋਇਗੋ ਫੇਰਾ।

ਹੁਣ ਤੋਂ ਸੰਤੂ ਦਾ ਜੀਵਨ ਬਦਲ ਗਿਆ। ਅਗੇ ਉਹ ਉਦਾਸੀ ਨੂੰ ਦੂਰ ਕਰਨ ਲਈ ਕਦੀ ੨ ਘੁਟ ਕੁ ਪੀ ਲੈਂਦਾ ਸੀ ਤੇ ਨਸ਼ਾ ਭਾਵੇਂ ਨਾ ਚੜ੍ਹੇ ਪਰ ਲੋਕਾਂ ਨੂੰ ਮਖੌਲ ਕਰਨ ਲਗ ਜਾਂਦਾ ਸੀ। ਕਿਸੇ ੨ ਨੂੰ ਗਾਲ੍ਹਾਂ ਭੀ ਕਢ ਬਹਿੰਦਾ ਸੀ। ਹੁਣ ਇਹ ਗੱਲਾਂ ਛੁਟ ਗਈਆਂ । ਉਸ ਦੇ ਜੀਵਨ ਵਿਚ ਅਧਾਰ ਤੇ ਸ਼ਾਂਤੀ ਆ ਗਈ । ਸਵੇਰ ਤੋਂ ਤ੍ਰਿਕਾਲਾਂ ਤਕ ਕੰਮ ਕਰਦਾ ਸੀ ਤੇ ਕੰਮ ਮੁਕਾਕੇ ਦੀਵੇ ਨੂੰ ਦੀਵਕੀ ਤੋਂ ਲਾਹਕੇ ਛੋਟੇ ਸਟੂਲ ਤੇ ਧਰਦਾ ਤੇ ਦਰੀ ਵਿਚੋਂ ਗੁਟਕਾ ਲਿਆਕੇ ਉਸ ਦਾ ਪਾਠ ਕਰਦਾ ਤੇ ਮੁੜ ੨ ਕੇ ਪੜ੍ਹਿਆਂ ਉਸ ਨੂੰ ਵਧੇਰੀ