ਇਹ ਸਫ਼ਾ ਪ੍ਰਮਾਣਿਤ ਹੈ

ਗਰੀਬ ਦੀ ਈਦ


ਕਦੀ ਟੁਕਰ ਅਲੂਣਾ, ਕਦੀ ਕਾਹਵਾ ਸਲੂਣਾ।
ਇਕ ਛਿੱਟ ਨਾ ਘਿਓ ਦੀ, ਰੁਖੀ ਜਿਹੀ ਸਰਗੀ।
ਕਦੀ ਓਹਦਾ ਵੀ ਝੂਰਾ, ਅਠ ਪਹਿਰ ਈ ਰੋਜ਼ਾ।
ਇਕ ਪੱਥਰ ਰੱਖ ਕੇ, ਉਹ ਢਿਡ ਦੇ ਉਤੇ।
ਦਿਨ ਤੜਫ ਲੰਘਾਵੇ, ਰੋਜ਼ਾ ਨਾ ਖੁੰਝਾਵੇ।
ਪਾਬੰਦੀ ਸ਼ਰ੍ਹਾ ਦੀ, ਹਰ ਤਰ੍ਹਾਂ ਨਿਭੌਣੀ।
ਇਸ ਬਿਪਤਾ ਦਾ ਮਾਰਾ,ਉਹ ਦੁਖੀਆ ਵਿਚਾਰਾ।
ਅੱਜ ਕਿੱਧਰ ਨੂੰ ਜਾਵੇ, ਕੀ ਈਦ ਮਨਾਵੇ।

ਇਹਦਾ ਔਖਾ ਗੁਜ਼ਾਰਾ, ਅੱਲਾ ਦਾ ਸਹਾਰਾ।
ਲਾ-ਤਨਨਾਤੂ ਕਹਿੰਦਾ, ਬੇ-ਆਸ ਨਾ ਬਹਿੰਦਾ।
ਲੱਭਦਾ ਹੈ ਮਜੂਰੀ, ਪੈਂਦੀ ਨਹੀਂ ਪੂਰੀ।
ਅੱਝਾ ਧਿਰ ਧਿਰ ਦਾ, ਅਲ੍ਹਣ ਹੋਇਆ ਫਿਰਦਾ।
ਪਿਆ ਤੜਫੇ ਤੇ ਲੁਛੇ, ਕੋਈ ਬਾਤ ਨਾ ਪੁਛੇ।
ਦਿਨ ਸਾਰਾ ਬਿਤਾਇਆ,ਕੁਝ ਹੱਥ ਨਾ ਆਇਆ।
ਅਫ਼ਤਾਰ ਨੂੰ ਪਾਣੀ, ਇਹ ਜੀਹਦੀ ਕਹਾਣੀ।
ਅੱਜ ਕਿਧਰ ਨੂੰ ਜਾਵੇ, ਕੀ ਈਦ ਮਨਾਵੇ।

-੯੭-