ਇਹ ਸਫ਼ਾ ਪ੍ਰਮਾਣਿਤ ਹੈ

ਕਰ ਕਰ ਬੇਨਤੀ ਮੁਆਫੀਆਂ ਮੰਗ ਲੈ ਤੂੰ,
ਜੀਵਨ ਆਪਣਾ ਸਫ਼ਲ ਬਣਾ ਲੈ ਤੂੰ।
ਛੱਡ ਦੁਨੀਆਂ ਦੇ ਝੂਠੇ ਬਖੇੜਿਆਂ ਨੂੰ,
ਉਹਦੇ ਚਰਨਾਂ ਵਿਚ ਲਿਵ ਲਗਾ ਲੈ ਤੂੰ।
ਉਹਦੀ ਕੰਵਲ ਮੂਰਤ ਹਿਰਦੇ ਧਾਰ ‘ਹਿੰਦੀ',
ਸੁਤੀ ਆਪਣੀ ਕਿਸਮਤ ਜਗਾ ਲੈ ਤੂੰ।

-੯੬-