ਇਹ ਸਫ਼ਾ ਪ੍ਰਮਾਣਿਤ ਹੈ

ਇਨਸਾਨ ਨੂੰ


ਕੀੜੀ ਲੜੇ ਇਲਾਜ ਕਰਾਵਨਾ ਏ,
ਗਾਫ਼ਲ ਕੀੜੀਆਂ ਖਾਵਣਾ ਮਾਸ ਤੇਰਾ।
ਜਿਹੜੀ ਦੇਹ ਨੂੰ ਰਾਤ ਦਿਨ ਪਾਲਨਾ ਏਂ,
ਕਰਨਾ ਮੂਲ ਨਾਹੀਂ ਏਸ ਨੇ ਪਾਸ ਤੇਰਾ।
ਝੂਠੀ ਸ਼ਾਨ ਬਦਲੇ ਸਾਰੀ ਉਮਰ ਖੋਹੀ,
ਬਿਰਥਾ ਗਿਆ ਹੈ ਇਕ ਇਕ ਸਵਾਸ ਤੇਰਾ,
'ਹਿੰਦੀ' ਉਠ ਭਗਵਾਨ ਨੂੰ ਯਾਦ ਕਰ ਲੈ,
ਕਿਹੜੇ ਵਹਿਣਾਂ ਵਿਚ ਰੁੜ੍ਹਿਆ ਕਿਆਸ ਤੇਰਾ।

ਸ਼ਰਮੀਂ ਤੇਰੀਆਂ ਸਭ ਭਗਵਾਨ ਤਾਈਂ,
ਪਰਦਾ ਕੱਜ ਲੈਸੀ, ਪਰਦਾਪੋਸ਼ ਹੈ ਓਹ।
ਉਹਦੀ ਯਾਦ ਵਿਚ ਜੇ ਕਰ ਬੇਹੋਸ਼ ਹੋਵੇਂ,
ਉਸ ਬੇਹੋਸ਼ੀ ਦੇ ਵਿਚ ਵੀ ਹੋਸ਼ ਹੈ ਓਹ।
ਰਖੀਂ ਸਬਰ ਤੇ ਸਾਬਰਾ ਪਾਰ ਹੋਵੀਂ,
ਤੇਰੇ ਸਬਰ ਦੇ ਵਿਚ ਸੰਤੋਸ਼ ਹੈ ਓਹ।
ਮੰਨੇ ਦੋਸ਼ ਜੇਕਰ ਦੋਸ਼ ਬਖਸ਼ ਦੇਵੇ,
ਪੂਰਨ ਬ੍ਰੰਹਮ ਹੈ 'ਹਿੰਦੀ' ਨਿਰਦੋਸ਼ ਹੈ ਓਹ।

ਉਹਨੂੰ ਬਖਸ਼ਦਿਆਂ ਕੁਝ ਨਹੀਂ ਦੇਰ ਲੱਗਦੀ,
ਮਨਾ ਪਾਪੀਆ ਪਾਪ ਬਖਸ਼ਾ ਲੈ ਤੂੰ।

-੯੫-