ਇਹ ਸਫ਼ਾ ਪ੍ਰਮਾਣਿਤ ਹੈ


ਨੇਤਰ ਤੇਰੇ ਤੋਂ ਮਾਹੀਆ ਸੌ ਵਾਰ ਘੋਲੇ ਵਾਰੇ।
ਕੰਢੇ ਤੇ ਬੈਠ ਤੇਰਾ, ਰਸਤਾ ਪਈ ਉਡੀਕਾਂ।
ਦੇਵੇ ਨਗਾਹ ਔਂਸੀ, ਪਾਵਾਂ ਬੁਲਾਵਾਂ ਲੀਕਾਂ।
ਪਰਬਤ ਦੇ ਉਹਲਿਓਂ ਜਾਂ, ਮੁਰਲੀ ਦੀ ਵਾਜ ਆਵੇ।
ਇਕ ਧੂਹ ਕਲੇਜੇ ਪਾਵੇ, ਸੁਧ ਬੁਧ ਭੁਲਾਂਦੀ ਜਾਵੇ।
ਬੇ-ਖੁਦ ਜਹੀ ਹੁੰਦੀ ਜਾਵਾਂ, ਲੱਖਾਂ ਜਤਨ ਬਣਾਵਾਂ।
'ਹਿੰਦੀ' ਕਿਵੇਂ ਮਨਾਵਾਂ, ਕਰ ਕਰ ਕੇ ਲੰਮੀਆਂ ਬਾਣਾਂ।
ਮੈਂ ਤੜਪਨੀ ਹਾਂ ਪ੍ਰੀਤਮ ਕਰਨੀ ਹਾਂ ਯਾਦ ਤੈਨੂੰ।

-੭੯-