ਇਹ ਸਫ਼ਾ ਪ੍ਰਮਾਣਿਤ ਹੈ

ਗਜ਼ਲ

ਦੇਖਦੇ ਰੀਝਾਂ ਕਦੇ, ਸੱਧਰਾਂ ਕਦੇ, ਚਾ ਦੇਖਦੇ,
ਤੈਨੂੰ ਬਠੌਂਦੇ ਸਾਹਮਣੇ, ਅਪਣਾ ਤਮਾਸ਼ਾ ਦੇਖਦੇ।
ਪਰਦਾ ਉਠ ਜਾਂਦਾ ਦੂਈ ਦਾ, ਸਾਰੀ ਦੁਨੀਆਂ ਦੇਖਦੀ,
ਚਵੀਂਂ ਪਾਸੀਂ ਜਲਵਾ ਉਸ ਓਹਲੇ ਹੋਏ ਦਾ ਦੇਖਦੇ।
ਉਹਨੇ ਮੂਸਾ ਹੀ ਸੀ ਜਿਹੜਾ ਤੂਰ ਤੇ ਗਸ਼ ਖਾ ਗਿਆ,
ਸਾਡੇ ਜੇ ਹੁੰਦੇ ਸਾਹਮਣੇ, ਰਜ ਰਜ ਕੇ ਜਲਵਾ ਦੇਖਦੇ।
ਕਿੱੱਨੀਆਂ ਖੁਸ਼ੀਆਂ ਨਾਲ ਭੇਟਾ ਕਰਦੇ ਆਪਣੀ ਜਾਨ ਦੀ,
ਓਹ ਮੁਹਬਤ ਦਾ ਜ਼ਨਾ ਕਰਕੇ ਇਸ਼ਾਰਾ ਦੇਖਦੇ।
ਆਪੇ ਖੁਲ੍ਹ ਜਾਂਦਾ ਨਾ ਕਿਉਂ ਸਾਰੇ ਦਾ ਸਾਰਾ ਮਾਜਰਾ,
ਸਾਹਮਣੇ ਜੇ ਬੈਠ ਕੇ ਉਹ ਦਿਲ ਦੀ ਦੁਨੀਆ ਦੇਖਦੇ।
'ਹਿੰਦੀ' ਆ ਜਾਂਦਾ ਮਜ਼ਾ ਜੀਵਨ ਦਾ ਆ ਜਾਂਦਾ ਸਵਾਦ,
ਬੇ-ਸਹਾਰੇ ਹੋ ਕੇ ਜਦ ਓਹਦਾ ਸਹਾਰਾ ਦੇਖਦੇ।

-੭੪-