ਇਹ ਸਫ਼ਾ ਪ੍ਰਮਾਣਿਤ ਹੈ


ਬਹੁਤਾ ਬੋਲਣ, ਝੂਠ ਬਖੀਲੀ,ਕਦੀ ਨਾ ਕਰੀਂ ਕੋਈ ਗੱਲ ਹਠੀਲੀ,
ਨੀਵੇਂ ਨੈਣ, ਜ਼ਬਾਨ ਰਸੀਲੀ, ਮਥਾ ਸਦਾ ਖਿੜਾਵੀਂ ਧੀ।
ਤੜਕੇ ਜਾਗ, ਚਿਰਾਕੀ ਸੌਣਾ, ਦਿਨੇ ਸੌਣ ਦਾ ਝਸ ਨਾ ਪੌਣਾ,
ਦੇਹ ਨੂੰ ਆਲਸ ਰੋਗ ਨਾ ਲਾਉਣਾ,ਘਰ ਨੂੰ ਸਵਰਗ ਬਣਾਵੀਂ ਧੀ।
ਪੇਕਿਆਂ ਦਾ ਧਨ ਧਾਮ ਸਲਾਹ ਕੇ, ਕੀ ਹਾਸਲ ਪ੍ਰਤਾਪ ਸੁਣਾ ਕੇ,
ਜੋ ਕੁਛ ਦੇਖੀਂ ਸੌਹਰੇ ਜਾ ਕੇ, ਗੀਤ ਉਹਨਾਂ ਦੇ ਗਾਵੀਂ ਧੀ।
ਸਵਾਮੀ ਹੈ ਪ੍ਰਮੇਸ਼ਵਰ ਤੇਰਾ, ਇਸ ਤੋਂ ਕੋਈ ਨਾ ਦੇਵ ਵਡੇਰਾ,
ਉਸ ਸੇਵਾ ਦਾ ਲਾਭ ਚੰਗੇਰਾ, ਹੋਰ ਨਾ ਕਿਸ ਥੇ ਜਾਵੀਂ ਧੀ।
ਸਾਈਂ ਤੇਰਾ ਸਭ ਸੁਖ ਰਾਸੀ, ਉਸ ਦੀ ਰਹਿਣਾ ਬਣ ਕੇ ਦਾਸੀ,
ਪਾਵੇਂਗੀ ਤਦ ਸੁਖ ਅਭਨਾਸ਼ੀ, ਉਸ ਦੀ ਟਹਿਲ ਕਮਾਵੀਂ ਧੀ।
ਮਾਲਕ ਦੀ ਆਗਿਆ 'ਚ ਰੈਹਣਾ, ਇਹ ਤੀਵੀਂ ਦਾ ਉਤਮ ਗੈਂਹਣਾ,
ਗੁਸੇ ਨੂੰ ਕਰ ਧੀਰਜ ਸਹਿਣਾ, ਸੁਚਾ ਗਹਿਣਾ ਪਾਵੀਂ ਧੀ।
ਕੋਈ ਭੁਲ ਕਰੇ ਜੇ ਸਾਈਂ, ਤਦ ਵੀ ਮਥੇ ਵੱਟ ਨਾ ਪਾਈਂ,
ਸਮਾਂ ਟਲਾ ਕੇ ਕਲੇ ਤਾਈ, ਮਿਠੀ ਬਣ ਸਮਝਾਵੀਂ ਧੀ।
ਗੱਲ 'ਹਿੰਦ' ਦੀ ਕੰਨੀਂ ਪਾ ਕੇ, ਤੂੰ ਬੀਰਾਂ ਦੇ ਘਰ ਵਿਚ ਜਾ ਕੇ,
ਏਹਨੀ ਗੱਲੀਂ ਫੁਲ ਚੜ੍ਹਾ ਕੇ, ਕੇਸਰ ਸਿਰ ਪਵਾਵੀਂ ਧੀ।
ਜੇ ਇਹ ਸਿਖਿਆ ਕੰਠ ਕਰੇਂਗੀ, ਤੁਰ ਇਹਨਾਂ ਤੇ ਦੁਖ ਹਰੇਂਗੀ,
ਸੁਖ ਸੰਪਤ ਭੰਡਾਰ ਭਰੇਂਗੀ, ਰੋਜ਼ ਇਨ੍ਹਾਂ ਨੂੰ ਗਾਵੀਂ ਧੀ।

-੭੦-